ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬੀ.ਐਸ.ਸੀ. ਦੀ ਚੌਥੇ ਸਾਲ ਦੀ ਵਿਦਿਆਰਥਣ ‘ਤੇ ਤਿੰਨ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਵਿਦਿਆਰਥਣ ਦਾ ਸਟਾਲ ਉਸ ਦੇ ਮੂੰਹ ਵਿੱਚ ਪਾ ਦਿੱਤਾ ਤਾਂ ਜੋ ਉਹ ਚੀਕਾਂ ਨਾ ਮਾਰ ਸਕੇ। ਹਮਲਾਵਰਾਂ ਨੇ ਆਪਣੇ ਨਹੁੰ ਉਸ ਦੇ ਸਰੀਰ ‘ਤੇ ਖਬੋ ਦਿੱਤੇ ਅਤੇ ਉਸ ਨੂੰ ਖਿੱਚ ਕੇ ਲੈ ਗਏ।
ਵਿਦਿਆਰਥਣ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਤੋਂ ਬਚ ਗਈ ਅਤੇ ਇਕ ਇਮਾਰਤ ਦੇ ਪਿੱਛੇ ਲੁਕ ਕੇ ਆਪਣੇ ਆਪ ਦਾ ਬਚਾ ਕੀਤਾ। ਪੰਜਾਬ ਦੇ ਨਾਮੀ ਵਿਦਿਅਕ ਅਦਾਰੇ ਦੇ ਸਾਰੇ ਗੇਟਾਂ ‘ਤੇ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਮੁਲਾਜ਼ਮ ਹੋਣ ਦੇ ਬਾਵਜੂਦ ਵੀ ਪ੍ਰਬੰਧਕਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਹਮਲਾਵਰ ਕੈਂਪਸ ਅੰਦਰ ਕਿਵੇਂ ਦਾਖ਼ਲ ਹੋਏ।
ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ: ਪ੍ਰਭਜੋਤ ਕੌਰ ਸੈਣੀ ਵੀ ਵਿਦਿਆਰਥੀਆਂ ‘ਤੇ ਅਜਿਹੇ ਸੰਵੇਦਨਸ਼ੀਲ ਮੁੱਦੇ ‘ਤੇ ਚੁੱਪ ਰਹਿਣ ਲਈ ਦਬਾਅ ਪਾ ਰਹੇ ਹਨ | ਵਿਦਿਆਰਥੀਆਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।