Wednesday, December 18, 2024
spot_img

ਸ਼ਹਿਰ ’ਚ 45 ਥਾਵਾਂ ’ਤੇ ਫੂਕਿਆ ਜਾਵੇਗਾ ਰਾਵਣ, ਸੁਰੱਖਿਆ ਦੇ ਸਖ਼ਤ ਪ੍ਰਬੰਧ

Must read

ਸੀਸੀਟੀਵੀ ਕੈਮਰਿਆਂ ਦੇ ਨਾਲ-ਨਾਲ ਸਾਦੀ ਵਰਦੀ ’ਚ ਵੀ ਮੇਲੇ ’ਚ ਤਾਇਨਾਤ ਰਹਿਣਗੇ ਪੁਲੀਸ ਮੁਲਾਜ਼ਮ

ਲੁਧਿਆਣਾ, 12 ਅਕਤੂਬਰ। ਬੁਰਾਈ ’ਤੇ ਚੰਗਿਆਈ ਦੇ ਪ੍ਰਤੀਕ ਦੁਸਹਿਰਾ ਮੇਲਾ ਸ਼ਨੀਵਾਰ ਨੂੰ ਸ਼ਹਿਰ ’ਚ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਇਸ ਵਾਰ ਪ੍ਰਸ਼ਾਸ਼ਨ ਵਲੋਂ ਸ਼ਹਿਰ ’ਚ 45 ਥਾਵਾਂ ’ਤੇ ਦੁਸਹਿਰਾ ਮੇਲਾ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਇਸ ਦੇ ਨਾਲ ਹੀ 45 ਥਾਵਾਂ ’ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਦੁਸਹਿਰਾ ਮੇਲੇ ਵਿੱਚ ਹੋਣ ਵਾਲੀ ਭੀੜ ਦੇ ਮੱਦੇਨਜ਼ਰ ਸ਼ਹਿਰ ਦੀ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲੀਸ ਵੱਲੋਂ ਪੂਰੀ ਵਿਉਂਤਬੰਦੀ ਕੀਤੀ ਗਈ ਹੈ ਕਿ ਮੇਲਾ ਲੱਗਣ ਵਾਲੀਆਂ ਸਾਰੀਆਂ ਥਾਵਾਂ ’ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੁਲੀਸ ਦੀਆਂ ਗੱਡੀਆਂ ਵਿੱਚ ਮੁਲਾਜ਼ਮ ਤਾਇਨਾਤ ਹੋਣਗੇ ਅਤੇ ਮੇਲੇ ਦੇ ਅੰਦਰ ਵੀ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ ਦੁਸਹਿਰਾ ਮੇਲੇ ਦੇ ਅੰਦਰ ਵੀ ਸਾਦੀ ਵਰਦੀ ’ਚ ਪੁਲੀਸ ਮੁਲਾਜ਼ਮ ਦੀਆਂ ਡਿਊਟੀਆਂ ਲਗਾਈਆਂ ਹਨ ਤਾਂ ਜੋ ਕੋਈ ਅਣਹੋਣੀ ਨਾ ਹੋਵੇ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ, ਸੰਯੁਕਤ ਪੁਲੀਸ ਕਮਿਸ਼ਨਰ ਸ਼ੁਭਮ ਅਗਰਵਾਲ ਅਤੇ ਜੁਆਇੰਟ ਪੁਲੀਸ ਕਮਿਸ਼ਨਰ ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਦੇ ਹੱਥ ਵਿੱਚ ਸੁਰੱਖਿਆ ਦੀ ਕਮਾਨ ਰਹੇਗੀ ਅਤੇ ਤਿੰਨੋਂ ਅਧਿਕਾਰੀ ਸਮੇਂ-ਸਮੇਂ ’ਤੇ ਜਿਥੇ ਮੇਲਾ ਲੱਗਿਆ ਹੈ, ਉਥੇ ਤਾਇਨਾਤ ਪੁਲੀਸ ਅਧਿਕਾਰੀਆਂ ਤੋਂ ਸਰੁੱਖਿਆ ਦੀ ਰਿਪੋਰਟ ਲੈਂਦੇ ਰਹਿਣਗੇ।

ਇਤਿਹਾਸਕ ਦਰੇਸੀ ਮੈਦਾਨ ਵਿੱਚ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ ਦਾ ਪੁਤਲਾ ਫੂਕਿਆ ਜਾਵੇਗਾ। ਜਿੱਥੇ ਸ਼ਹਿਰ ਦੇ ਕਈ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਪਹੁੰਚਣਗੇ। ਇਸ ਦੇ ਨਾਲ ਹੀ ਕਈ ਵੱਡੇ ਸਿਆਸੀ ਤੇ ਸਮਾਜਿਕ ਆਗੂ ਵੀ ਪਹੁੰਚਦੇ ਹਨ। ਸ਼ਹਿਰ ਦਾ ਸਭ ਤੋਂ ਪੁਰਾਣਾ ਦੁਸਹਿਰਾ ਮੇਲਾ ਹੋਣ ਦੇ ਨਾਲ-ਨਾਲ ਇੱਥੇ ਭਾਰੀ ਭੀੜ ਰਹਿੰਦੀ ਹੈ। ਇੱਥੇ ਰਾਵਣ ਦਾ ਕਰੀਬ 125 ਫੁੱਟ ਦਾ ਪੁਤਲਾ ਫੂਕਿਆ ਜਾਵੇਗਾ। ਜਿੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲੀਸ ਵੱਲੋਂ ਵੀ ਪੂਰੇ ਮੇਲੇ ’ਤੇ ਤੀਜੀ ਅੱਖ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਦੁਸਹਿਰਾ ਗਰਾਊਂਡ ਦੇ ਚਾਰੇ ਪਾਸੇ ਪੁਲੀਸ ਤਾਇਨਾਤ ਹੈ ਅਤੇ ਹਰ ਆਉਣ ਜਾਣ ਵਾਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਜਗਰਾਉਂ ਪੁਲ ਨੇੜੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਵਾਲੀ ਗਰਾਊਂਡ ਵਿੱਚ ਵੀ ਵੱਡਾ ਦੁਸਹਿਰਾ ਮੇਲਾ ਲਗਾਇਆ ਗਿਆ ਹੈ। ਜਿੱਥੇ ਪੁਲੀਸ ਦੀ ਟੀਮ ਸਮੇਂ-ਸਮੇਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰ ਰਹੀ ਹੈ। ਉਪਕਾਰ ਨਗਰ ਅਤੇ ਸੈਕਟਰ 39 ਵਰਧਮਾਨ ਮਿੱਲ ਦੇ ਸਾਹਮਣੇ, ਜਮਾਲਪੁਰ, ਫੋਕਲ ਪੁਆਇੰਟ, ਸਰਾਭਾ ਨਗਰ, ਬੀਆਰਐਸ ਨਗਰ ਸਮੇਤ ਕਈ ਥਾਵਾਂ ’ਤੇ ਦੁਸਹਿਰੇ ਦਾ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ’ਤੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।

ਕੀ ਕਹਿੰਦੇ ਹਨ ਪੁਲੀਸ ਅਧਿਕਾਰੀ: ਸੰਯੁਕਤ ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ 45 ਥਾਵਾਂ ’ਤੇ ਦੁਸਹਿਰਾ ਮੇਲਾ ਲਗਾਇਆ ਗਿਆ ਹੈ। ਜਿੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਮੇਲਾ ਪ੍ਰਬੰਧਕ ਕਮੇਟੀਆਂ ਦੇ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸੁਰੱਖਿਆ ਨੂੰ ਲੈਕੇ ਸਾਰੇ ਪਹਿਲੂ ਦੱਸੇ ਗਏ ਹਨ। ਜਿਸ ’ਤੇ ਪੁਲੀਸ ਵੀ ਲਗਾਤਾਰ ਜਾਇਜ਼ਾ ਲੈ ਰਹੀ ਹੈ। ਇਸ ਤੋਂ ਇਲਾਵਾ ਮੇਲੇ ਵਿੱਚ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ ਅਤੇ ਉਨ੍ਹਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਜੇਸੀਪੀ ਤੇਜਾ ਨੇ ਦੱਸਿਆ ਕਿ ਪੁਲੀਸ ਵੱਲੋਂ ਪੂਰੀ ਤਿਆਰੀ ਹੈ ਅਤੇ ਮੇਲਾ ਪ੍ਰਬੰਧਕਾਂ ਨੂੰ ਨਾਲ ਲੈ ਕੇ ਪੂਰਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਦਹਿਸ਼ਤ ਪੈਦਾ ਨਾ ਕਰਨ ਅਤੇ ਅਗਰ ਉਨ੍ਹਾਂ ਨੂੰ ਕੋਈ ਲਾਵਾਰਿਸ ਚੀਜ਼ ਮਿਲਦੀ ਹੈ ਤਾਂ ਉਹ ਖੁੱਦ ਉਸ ਨਾਲ ਛੇੜਛਾੜ ਕਰਨ ਦੀ ਬਜਾਏ ਤੁਰੰਤ ਇਸ ਦਾ ਸੂਚਨਾ ਪੁਲੀਸ ਨੂੰ ਦੇਣ ਤਾਂ ਜੋ ਸਮੇਂ ਸਿਰ ਹੀ ਪੁਲੀਸ ਐਕਸ਼ਨ ਲੈ ਸਕੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article