ਅੰਮ੍ਰਿਤਸਰ, 14 ਜੁਲਾਈ: ਅੱਜ ਸਵੇਰੇ ਪਿੰਡ ਮੱਦੋਕੇ ਦੇ ਬਾਹਰ ਰਾਸਤੇ ਵਿੱਚ ਪਵਿੱਤਰ ਬਾਈਬਲਾਂ ਨੂੰ ਅੱਗ ਨਾਲ ਸਾੜ ਕੇ ਸੁੱਟ ਦਿੱਤੀਆਂ ਗਈਆਂ। ਸੁਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਵਿੱਤਰ ਬਾਈਬਲ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਕਸਬਾ ਲੋਪੋਕੇ ਦੇ ਨਜਦੀਕ ਪਿੰਡ ਮੱਦੋਕੇ ਵਿਖੇ ਪਵਿੱਤਰ ਬਾਈਬਲ ਦੀ ਬੇਅਦਬੀ ਦੀ ਬਾਰੇ ਸੂਚਨਾ ਮਿਲੀ। ਪਿੰਡ ਦੇ ਲੋਕਾਂ ਨੇ ਦਿਹਾਤੀ ਪੁਲਿਸ ਨੂੰ ਦੱਸਿਆ ਕਿ ਜਦੋਂ ਪਿੰਡ ਦੇ ਲੋਕ ਸਵੇਰੇ ਸਮੇਂ ਪਿੰਡ ਤੋਂ ਬਾਹਰ ਨਿਕਲੇ ਤਾਂ ਰਸਤੇ ਵਿੱਚ ਪਵਿੱਤਰ ਬਾਈਬਲਾਂ ਸੜੀਆਂ ਹੋਈਆਂ ਮਿਲੀਆਂ। ਇਹ ਬੇਅਦਬੀ ਦਾ ਮਾਮਲਾ ਉਸ ਇਲਾਕੇ ਵਿੱਚ ਸਾਹਮਣੇ ਆਇਆ ਜਿੱਥੇ ਈਸਾਈ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਸਨ। ਜਿਸ ਤੋਂ ਬਾਅਦ ਇਲਾਕੇ ਦੀਆਂ ਈਸਾਈ ਧਾਰਮਿਕ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਿਸ ਨਾਲ ਇਸਾਈ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਾਹੌਲ ਵਿਗੜਦਾ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਕਰਵਾਈ ਸ਼ੁਰੂ ਕਰ ਦਿੱਤੀ ਤੇ ਜਾਂਚ ਤੋਂ ਬਾਅਦ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਇਸਾਈ ਭਾਈਚਾਰੇ ਦੇ ਲੋਕਾਂ ਦਾ ਗੁੱਸਾ ਸ਼ਾਂਤ ਹੋਇਆ।