ਆਨਲਾਈਨ ਭੋਜਨ ਅਤੇ ਕਰਿਆਨੇ ਦੀ ਡਿਲੀਵਰੀ ਦੇ ਵਧਦੇ ਕ੍ਰੇਜ਼ ਦੇ ਨਾਲ, ਇਸਦਾ ਦਾਇਰਾ ਵੀ ਵਧ ਰਿਹਾ ਹੈ। ਹੁਣ, Swiggy, Zomato ਅਤੇ Big Basket ਵਰਗੇ ਆਨਲਾਈਨ ਪਲੇਟਫਾਰਮਾਂ ਤੋਂ ਤੁਸੀਂ ਨਾ ਸਿਰਫ ਫਲ, ਸਬਜ਼ੀਆਂ ਜਾਂ ਕਰਿਆਨੇ ਦਾ ਆਰਡਰ ਕਰ ਸਕੋਗੇ, ਸਗੋਂ ਹੁਣ ਤੁਸੀਂ ਘਰ ਬੈਠੇ ਸ਼ਰਾਬ ਵੀ ਆਰਡਰ ਕਰ ਸਕੋਗੇ। ਹੁਣ 10 ਮਿੰਟਾਂ ‘ਚ ਤੁਹਾਡੇ ਘਰ ਤੱਕ ਸ਼ਰਾਬ ਦੀ ਹੋਮ ਡਿਲੀਵਰੀ ਹੋ ਜਾਵੇਗੀ। ਫਿਲਹਾਲ ਸ਼ਰਾਬ ਦੀ ਹੋਮ ਡਿਲੀਵਰੀ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅਧਿਕਾਰੀ ਇਸ ਦੇ ਨਫੇ-ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ।
ਦਿੱਲੀ, ਕਰਨਾਟਕ, ਹਰਿਆਣਾ, ਪੰਜਾਬ, ਤਾਮਿਲਨਾਡੂ, ਗੋਆ ਅਤੇ ਕੇਰਲ ਵਰਗੇ ਰਾਜ ਪਾਇਲਟ ਪ੍ਰੋਜੈਕਟ ਕਰ ਰਹੇ ਹਨ। ਮੌਜੂਦਾ ਸਮੇਂ ‘ਚ ਸਿਰਫ ਓਡੀਸ਼ਾ ਅਤੇ ਪੱਛਮੀ ਬੰਗਾਲ ‘ਚ ਹੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਹੈ। ਸੰਭਵ ਹੈ ਕਿ ਇਹ ਜਲਦੀ ਹੀ ਦੂਜੇ ਰਾਜਾਂ ਵਿੱਚ ਵੀ ਸ਼ੁਰੂ ਹੋ ਜਾਵੇਗਾ।