ਲੁਧਿਆਣਾ, 19 ਅਗਸਤ : ਲੁਧਿਆਣਾ ਦੇ ਸਤਜੋਤ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਕੈਨੇਡਾ ਗਈ ਪਤਨੀ ਵਲੋਂ ਸਪਾਊਸ ਵੀਜ਼ਾ ਭੇਜਣ ਤੋਂ ਇਨਕਾਰ ਕਰ ਦਿੱਤਾ। ਜਿਸ ਤੇ ਪੀੜਤ ਨੇ 18 ਨਵੰਬਰ 2023 ਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ 10 ਮਹੀਨਿਆਂ ਤੱਕ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਦਰ ਪੁਲਿਸ ਨੇ ਔਰਤ ਅਤੇ ਉਸਦੇ ਮਾਤਾ-ਪਿਤਾ ਖਿਲਾਫ FIR ਦਰਜ ਕੀਤੀ ਗਈ।
ਸਦਰ ਪੁਲੀਸ ਨੇ ਪੀੜਤ ਦੇ ਪਿਤਾ ਤੀਰਥ ਰਾਮ ਕੱਕੜ ਵਾਸੀ ਸਤਜੋਤ ਨਗਰ, ਧਾਂਦਰਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਫ਼ਿਰੋਜ਼ਪੁਰ ਦੇ ਜੀਰਾ, ਮਿਸ਼ਨ ਬਸਤੀ ਮੱਖੂ ਦੀ ਮੇਘਨਾ ਮਹਾਜਨ, ਉਸ ਦੇ ਪਿਤਾ ਨਰਿੰਦਰ ਕੁਮਾਰ ਅਤੇ ਮਾਂ ਨੀਸ਼ੂ ਵਜੋਂ ਹੋਈ ਹੈ।
ਆਪਣੀ ਸ਼ਿਕਾਇਤ ਵਿੱਚ ਤੀਰਥ ਰਾਮ ਕੱਕੜ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਜਾਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ ਮੇਘਨਾ ਮਹਾਜਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਮੇਘਨਾ ਅਤੇ ਉਸ ਦੇ ਬੇਟੇ ਪ੍ਰਿੰਸ ਦੀ ਮੁਲਾਕਾਤ ਫੇਸਬੁੱਕ ‘ਤੇ ਹੋਈ ਸੀ। ਦੋਵੇਂ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਇਸ ਕਾਰਨ ਪਰਿਵਾਰ ਵਾਲੇ ਵੀ ਵਿਆਹ ਲਈ ਰਾਜ਼ੀ ਹੋ ਗਏ। ਮੇਘਨਾ ਦੇ ਪਿਤਾ ਨਰਿੰਦਰ ਨੇ ਕਿਹਾ ਕਿ ਜੇਕਰ ਉਹ ਖਰਚਾ ਚੁੱਕਣਗੇ ਤਾਂ ਮੇਘਨਾ ਆਪਣੇ ਬੇਟੇ ਨੂੰ ਸਪਾਊਸ ਵੀਜ਼ੇ ‘ਤੇ ਕੈਨੇਡਾ ਲੈ ਕੇ ਜਾਵੇਗੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਵੀਜ਼ਾ ਅਤੇ ਕਾਲਜ ਦੀ ਫੀਸ ਦਾ ਪ੍ਰਬੰਧ ਕਰਨ ਲਈ ਮੁਲਜ਼ਮ ‘ਤੇ 38 ਲੱਖ ਰੁਪਏ ਖਰਚ ਕੀਤੇ ਸਨ। ਸਮਝੌਤੇ ਅਨੁਸਾਰ ਉਸ ਨੇ ਵਿਆਹ ਕਰਵਾ ਲਿਆ। ਕੈਨੇਡਾ ਪਹੁੰਚਣ ਤੋਂ ਬਾਅਦ ਉਸ ਨੇ ਉਸ ਦੀਆਂ ਕਾਲਾਂ ਚੁੱਕਣੀਆਂ ਬੰਦ ਕਰ ਦਿੱਤੀਆਂ। ਉਸਨੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਉਸਦੇ ਪੈਸੇ ਵਾਪਸ ਮੰਗੇ, ਪਰ ਦੋਸ਼ੀ ਨੇ ਇਨਕਾਰ ਕਰ ਦਿੱਤਾ।