ਸਲਮਾਨ ਖਾਨ ਇੱਕ ਬਾਲੀਵੁੱਡ ਸੁਪਰਸਟਾਰ ਹਨ ਅਤੇ ਆਏ ਦਿਨ ਸ਼ੋਸ਼ਲ ਮੀਡੀਏ ਵਿੱਚ ਚਰਚਾ ਵਿੱਚ ਬਣੇ ਰਹਿੰਦੇ ਹਨ। ਕਦੇ ਉਹ 58 ਸਾਲ ਦੀ ਉਮਰ ਵਿੱਚ ਵਿਆਹ ਕਰਵਾਉਣ ਨੂੰ ਲੈਕੇ, ਕਦੇ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਕਾਰਣ ਚਰਚਾ ਵਿੱਚ ਰਹਿੰਦੇ ਹਨ। ਜਦਕਿ ਉਨ੍ਹਾਂ ਦੇ ਫੈਂਸ ਅਕਸਰ ਹੀ ਉਨ੍ਹਾਂ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਾਰੇ ਜਾਣਨਾ ਚਾਹੁੰਦਾ ਹਨ। ਕਰੋੜਾਂ ਰੁਪਏ ਦੇ ਮਾਲਕ ਸਲਮਾਨ ਖਾਨ ਫਿਲਮਾਂ ਦੇ ਨਾਲ-ਨਾਲ ਟੀਵੀ ਸ਼ੋਅ ਵੀ ਹੋਸਟ ਕਰਦੇ ਹਨ। ਦੱਸ ਦੇਈਏ ਕਿ ਸਲਮਾਨ ਖਾਨ 58 ਸਾਲ ਦੇ ਹੋ ਗਏ ਹਨ ਪਰ ਅੱਜ ਵੀ ਲੋਕਾਂ ਨੂੰ ਉਨ੍ਹਾਂ ਲਈ ਇੱਕ ਹੀ ਸਵਾਲ ਹੈ ਕਿ ਉਹ ਵਿਆਹ ਕਦੋਂ ਕਰ ਰਹੇ ਹਨ? ਪਰ ਇਸਦੇ ਬਾਵਜੂਦ ਹੁਣ ਸ਼ੋਸ਼ਲ ਮੀਡੀਆ ਤੇ ਸਲਮਾਨ ਖਾਨ ਦੇ ਪਿਤਾ ਬਣਨ ਦੇ ਚਰਚੇ ਸ਼ੁਰੂ ਹੋ ਗਏ ਹਨ। ਇਹ ਖਬਰ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਅਸਲ ਵਿੱਚ ਇਸ ਗੱਲ ਦਾ ਖੁਲਾਸਾ ਖੁਦ ਸਲਮਾਨ ਖਾਨ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ, ਜੋ ਬੜੀ ਤੇਜੀ ਨਾਲ ਵਾਇਰਲ ਹੋਈ ਸੀ। ਜਿਸ ਵਿੱਚ ਉਨ੍ਹਾਂ ਨੇ ਬਿਨਾ ਵਿਆਹ ਦੇ ਬੱਚੇ ਦੇ ਪਿਤਾ ਬਣਨ ਦੀ ਗੱਲ ਕੀਤੀ ਸੀ। ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਬੱਚਾ ਚਾਹੁੰਦੇ ਹਨ, ਪਰ ਕਾਨੂੰਨ ਉਨ੍ਹਾਂ ਨੂੰ ਇਸ ਦੀ ਆਗਿਆ ਨਹੀਂ ਦਿੰਦਾ। ਮੈਂ ਵਿਆਹ ਨਹੀ ਕਰਵਾਉਣ ਚਾਹੁੰਦਾ, ਮੈਂ ਸਿਰਫ ਬੱਚਾ ਚਾਹੁੰਦੇ ਹਾਂ। ਉਨ੍ਹਾ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ।