ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪਾਰਟੀ ਨਿਗਮ ਤੇ ਕੌਂਸਲ ਚੋਣਾਂ ਜ਼ਰੂਰ ਲੜੇਗੀ। ਦਰਅਸਲ ਜ਼ਿਮਨੀ ਚੋਣਾਂ ਨਾ ਲੜਨ ਦੇ ਪਾਰਟੀ ਦੇ ਫੈਸਲੇ ਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਸਨ ਕਿ ਸ਼ਾਇਦ ਅਕਾਲੀ ਦਲ ਨਿਗਮ ਚੋਣਾਂ ਵੀ ਨਹੀਂ ਲੜੇਗਾ ਪਰ ਡਾ. ਚੀਮਾ ਨੇ ਇਸ ਸ਼ਸ਼ੋਪੰਜ ਨੂੰ ਦੂਰ ਕਰ ਦਿੱਤਾ ਹੈ।