ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 7 PCS ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਬਤੌਰ IAS ਦੀ ਤਰੱਕੀ ਦਿੱਤੀ ਗਈ ਹੈ। ਕੇਂਦਰ ਸਰਕਾਰ ਦੇ ਮਨਿਸਟਰੀ ਆਫ਼ ਪ੍ਰੋਸੋਨਲ, ਪਬਲਿਕ ਸ਼ਿਕਾਇਤਾਂ ਅਤੇ ਪੈਨਸ਼ਨ ਨੇ ਸੋਮਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਸਾਲ 2021 ਦੀ ਖ਼ਾਲੀ ਪੋਸਟ ’ਤੇ PCS ਅਫ਼ਸਰ ਰਾਹੁਲ ਚੱਬਾ, ਅਨੁਪਮ ਕਲੇਰ,ਦਲਵਿੰਦਰਜੀਤ ਸਿੰਘ ਨੂੰ ਅਤੇ ਸਾਲ 2022 ਦੀਆਂ ਖ਼ਾਲੀ ਪੋਸਟਾਂ ’ਤੇ ਸੁਖਜੀਤ ਪਾਲ ਸਿੰਘ, ਜਸਬੀਰ ਸਿੰਘ (2) ਵਿੱਮੀ ਭੁੱਲਰ ਅਤੇ ਨਵਜੋਤ ਕੌਰ ਨੂੰ ਆਈ.ਏ.ਐੱਸ ਵਜੋਂ ਪਦਉਨਤ ਕੀਤਾ ਹੈ।