ਭਾਰਤ ਪਾਕਿਸਤਾਨ ਦੀ ਵੰਡ ਸਮੇਂ ਹੋਈ ਹਿੰਸਾ ਦੀ ਅੱਗ ਨੇ ਪਰਿਵਾਰ ਨਾਲੋਂ ਵੱਖ ਹੋਏ ਛੋਟਾ ਸਿੰਘ ਨੂੰ ਉਸ ਸਮੇਂ ਦੀ ਦੰਗਿਆਂ ਤੋਂ ਬਚਾਇਆ ਹੀ ਨਹੀਂ ਤੇ ਪਾਲ ਪੋਸ ਕੇ ਵੱਡਾ ਕੀਤਾ। ਹੁਣ ਕਰੀਬ 77 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਦੀਵਾਲੀ ਮੌਕੇ ਪਿੰਡ ਵਾਲਿਆ ਦੇ ਉੱਦਮ ਸਦਕਾ ਪਾਕਿਸਤਾਨ ਜਾ ਰਹੇ 85 ਸਾਲਾਂ ਬਾਬੇ ਛੋਟਾ ਸਿੰਘ ਨੇ ਆਪਣੇ ਦਿਲ ਵਿੱਚ ਸਾਂਭੀ ਬੈਠੇ ਦਰਦ ਅਤੇ ਪਿੰਡ ਵਾਲਿਆ ਦੇ ਮਿਲੇ ਨੂੰ ਇਸ ਤਰ੍ਹਾਂ ਸਾਂਝਾ ਕਰਦਿਆਂ ਦਸਿਆ। ਉਹਨਾਂ ਨੇ ਦੱਸਿਆ ਕਿ ਦੇਸ਼ ਦੀ ਵੰਡ ਸਮੇਂ ਉਹ ਪਰਿਵਾਰ ਨਾਲੋਂ ਵਿਛੜ ਗਿਆ ਸੀ, ਉਹ ਆਪਣੀ ਮਾਸੀ ਨਾਲ ਜਾ ਰਿਹਾ ਸੀ ਦੰਗਿਆਂ ਦੀ ਅੱਗ ਵਿੱਚ ਉਸਦੀ ਮਾਸੀ ਦਾ ਕਤਲ ਹੋ ਗਿਆ ਸੀ। ਉਸ ਨੂੰ ਘੁੰਗਰਾਲੀ ਰਾਜਪੂਤਾਂ ਪਿੰਡ ਦਾ ਗੁਲਜ਼ਾਰ ਸਿੰਘ ਨੂੰ ਬਚਾ ਕੇ ਨਾਲ ਲੈ ਆਇਆ। ਜਿੱਥੇ ਉਸ ਨੇ ਉਸ ਨੂੰ ਪਾਲਿਆ। ਅੱਜ ਤੱਕ ਪਿੰਡ ਵਾਲਿਆ ਨੇ ਉਸ ਨੂੰ ਪਰਿਵਾਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਹੁਣ ਜਦੋਂ ਉਸ ਦੇ ਪਰਿਵਾਰ ਵਾਲੇ ਮਿਲ ਗਏ ਤਾਂ ਅਪਣਿਆ ਨੂੰ ਮਿਲਣ ਜਾਣ ਦਾ ਸਾਰਾ ਉਪਰਾਲਾ ਵੀ ਪਿੰਡ ਵਾਲੇ ਹੀ ਕਰ ਰਹੇ ਹਨ।
ਬਜ਼ੁਰਗ ਛੋਟਾ ਸਿੰਘ 77 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਜਾਣ ਤੋਂ ਪਹਿਲਾ ਪਿੰਡ ਵਾਸੀਆਂ ਨੇ ਕੇਕ ਕੱਟਿਆ ਅਤੇ ਢੋਲ ਵਜਾ ਕੇ ਉਸ ਨੂੰ ਰਵਾਨਾ ਕੀਤਾ। ਇਸ ਮੌਕੇ ਬਜੁਰਗ ਛੋਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਵਿੱਚ ਹਮੇਸ਼ਾ ਹੀ ਆਪਣੇ ਪਰਿਵਾਰ ਨੂੰ ਮਿਲਣ ਲਈ ਤਾਂਘ ਸੀ। ਪਰ ਸਰਹੱਦਾ ਦੀ ਦੀਵਾਰਾਂ ਉਸ ਨੂੰ ਆਪਣੇ ਪਰਿਵਾਰ ਨਾਲ ਮਿਲਣ ਤੋਂ ਰੋਕਦੀਆਂ ਰਹੀਆਂ। ਉਹਨਾਂ ਨੇ ਦੱਸਿਆ ਕਿ ਉਹ ਅੱਠ ਭੈਣ ਭਰਾ ਸੀ, ਜਿਨ੍ਹਾਂ ਵਿੱਚ ਦੋ ਭੈਣਾ
ਪਿੰਡ ਦੇ ਲੋਕਾਂ ਦੀ ਮਦਦ ਸਦਕਾ ਹੀ ਮੈਨੂੰ ਮੇਰਾ ਪਰਿਵਾਰ ਮਿਲਿਆ। ਉਨ੍ਹਾਂ ਦੱਸਿਆ ਕਿ ਹੁਣ ਮੇਰੇ ਪਰਿਵਾਰ ਦਾ ਫੋਨ ਆ ਜਾਦਾ ਹੈ। ਪਿੰਡ ਵਾਸੀਆਂ ਨੇ ਅਹਿਮ ਉਪਰਾਲਾ ਕੀਤਾ ਤੇ ਅੱਜ ਦੀਵਾਲੀ ਤੇ ਮੈਂ ਆਪਣੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਜਾ ਰਿਹਾ ਹਾਂ। ਛੋਟਾ ਸਿੰਘ ਨੇ ਦੱਸਿਆ ਕਿ ਉਸਦਾ ਪਰਿਵਾਰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਰਹਿੰਦਾ ਹੈ। ਮੇਰੇ ਪਰਿਵਾਰ ਵਿੱਚ 50 ਤੋਂ ਉਪਰ ਮੈਂਬਰ ਹਨ। ਉਨ੍ਹਾ ਨੇ ਦੱਸਿਆ ਕਿ ਉਹ ਕਰੀਬ ਇੱਕ ਮਹੀਨਾ ਉਥੇ ਰਹਿਣ ਤੋਂ ਵਾਪਿਸ ਪਿੰਡ ਆ ਜਾਵੇਗਾ। ਅੰਤ ਵਿੱਚ ਉਨ੍ਹਾਂ ਨੇ ਪਿੰਡ ਵਾਲਿਆ ਦਾ ਧੰਨਵਾਦ ਕੀਤਾ।