ਚੰਡੀਗੜ੍ਹ, 8 ਮਾਰਚ : ਪੰਜਾਬ ਵਿਧਾਨ ਸਭਾ ’ਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤੀ ਸਾਲ 2026-27 ਲਈ 2,60,437 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ।
ਹਰਪਾਲ ਚੀਮਾ ਨੇ ਅੱਜ ਦਾ ਬਜਟ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ । ਉਨ੍ਹਾਂ ਇਸ ਦੌਰਾਨ ਹੜ੍ਹਾਂ ਚ ਪੰਜਾਬੀਆਂ ਵੱਲੋ ਦਿਖਾਈ ਦਲੇਰੀ ਦੀ ਸ਼ਲਾਘਾ ਕੀਤੀ ।
‘ਆਪ’ ਸਰਕਾਰ ਨੇ ਆਖ਼ਰੀ ਤੇ ਪੰਜਵੇਂ ਬਜਟ ’ਚ ‘ਦਲਿਤਾਂ ਤੇ ਔਰਤਾਂ’ ’ਤੇ ਫੋਕਸ ਕੀਤਾ ਹੈ। ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਜਟ ’ਤੇ ਸਪਸ਼ਟ ਪਰਛਾਵਾਂ ਪਿਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਠੀਕ 11 ਵਜੇ ਬਜਟ ਪ੍ਰਸਤਾਵ ਪੇਸ਼ ਕੀਤੇ। ਟੈਕਸ ਮਾਲੀਆ ਵਿੱਚ 14 ਪ੍ਰਤੀਸ਼ਤ ਵਾਧਾ ਹੋਇਆ ਹੈ। ਪ੍ਰਭਾਵੀ ਮਾਲੀਆ ਘਾਟਾ 2.06 ਫੀਸਦੀ ਅਤੇ ਵਿੱਤੀ ਘਾਟਾ 4.08 ਦਾ ਅਨੁਮਾਨ ਹੈ। ਵਿੱਤ ਮੰਤਰੀ ਚੀਮਾ ਨੇ ਲਗਾਤਾਰ ਇਹ ਪੰਜਵਾਂ ਬਜਟ ਪੇਸ਼ ਕੀਤਾ ਹੈ।




