ਹਰ ਸਾਲ ਵਾਂਗ, ਇਸ ਵਾਰ ਵੀ ਪੰਜਾਬ ਸਰਕਾਰ ਨੇ ‘ਪੰਜਾਬ ਰਾਜ ਵਿਸਾਖੀ ਬੰਪਰ ਲਾਟਰੀ 2025’ ਦਾ ਆਯੋਜਨ ਕੀਤਾ ਸੀ ਅਤੇ ਇਸ ਵਾਰ ਪਹਿਲਾ ਇਨਾਮ ਪੂਰੇ 6 ਕਰੋੜ ਦਾ ਸੀ। ਪੰਜਾਬ ਰਾਜ ਵਿਸਾਖੀ ਬੰਪਰ ਲਾਟਰੀ 2025 ਲਈ ਜੇਕਰ ਤੁਸੀਂ ਵੀ ਟਿਕਟ ਖਰੀਦੀ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਰਾਜ ਵਿਸਾਖੀ ਬੰਪਰ ਲਾਟਰੀ 2025 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਲੋਕਾਂ ਨੇ ਲੱਖਾਂ ਅਤੇ ਕਰੋੜਾਂ ਰੁਪਏ ਦੇ ਕਈ ਆਕਰਸ਼ਕ ਇਨਾਮ ਜਿੱਤੇ ਹਨ। ਇਸ ਲਾਟਰੀ ਦਾ ਪਹਿਲਾ ਇਨਾਮ ਜਿੱਤਣ ਵਾਲਾ ਵਿਅਕਤੀ ਪਲਾਂ ਵਿੱਚ 6 ਕਰੋੜ ਰੁਪਏ ਦਾ ਮਾਲਕ ਬਣ ਗਿਆ। ਜਿਸ ਖੁਸ਼ਕਿਸਮਤ ਟਿਕਟ ਨੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ ਉਸਦਾ ਨੰਬਰ B 635931 ਹੈ। ਜੇਕਰ ਤੁਸੀਂ ਇਹ ਲਾਟਰੀ ਖਰੀਦੀ ਹੈ ਤਾਂ ਹੇਠਾਂ ਦਿੱਤੀ ਸੂਚੀ ਦੀ ਜਾਂਚ ਕਰੋ ਕਿ ਕੀ ਤੁਸੀਂ ਖੁਸ਼ਕਿਸਮਤ ਜੇਤੂ ਹੋ।