ਲੁਧਿਆਣਾ, 28 ਸਤੰਬਰ : ਬੁੱਢੇ ਨਾਲੇ ਦੀ ਸਫਾਈ ਨੂੰ ਲੈਕੇ ਆਪਣੀ ਹੀ ਸਰਕਾਰ ਨੂੰ ਘੇਰਨ ਤੋਂ ਬਾਅਦ ਸੁਰਖੀਆਂ ਵਿੱਚ ਰਹਿਣ ਵਾਲੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਅੱਜ ਇੱਕ ਵਾਰ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈਕੇ ਸਾਹਮਣੇ ਆਏ। ਉਹ ਅੱਜ ਫਿਰ ਬੁੱਢੇ ਨਾਲੇ ‘ਤੇ ਡਾਇੰਗ ਇੰਡਸਟਰੀ ਵਾਲਿਆ ਨਾਲ ਪਹੁੰਚੇ ਅਤੇ ਪਾਣੀ ਦੇ ਸੈਂਪਲ ਵੀ ਭਰੇ। ਉਨ੍ਹਾਂ ਨੇ ਬੁੱਢੇ ਨਾਲੇ ਦੀ ਸਫਾਈ ਨੂੰ ਲੈਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਰਮਚਾਰੀਆਂ ਅਤੇ ਨਗਰ ਨਿਗਮ ਦੇ ਸੀਵਰੇਜ ਕਰਮਚਾਰੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਦੀ ਮਿਲੀਭੁਗਤ ਨਾਲ ਅੱਜ ਬੁੱਢੇ ਨਾਲੇ ਦੀ ਸਫਾਈ ਦਾ ਬੁਰਾ ਹਾਲ ਹੈ, ਇਹ ਨੇ ਰਲ ਮਿਲ ਕੇ ਪੰਜਾਬ ਨੂੰ ਕੈਂਸਰ ਦਾ ਪੰਜਾਬ ਬਣਾਉਣ ਵਿੱਚ ਲੱਗੇ ਹੋਏ ਹਨ। ਇਹ ਸੰਜੀਦਾ ਮਸਲਾ ਹੈ।ਉਨ੍ਹਾਂ ਨੇ ਕਿਹਾ ਕਿ ਕਿੱਥੇ ਗਿਆ ਸਾਡਾ ਰੰਗਲਾ ਪੰਜਾਬ, ਇਸ ਨੂੰ ਸਾਨੂੰ ਸਾਰਿਆ ਨੂੰ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਸਾਨੂੰ ਸਾਰਿਆ ਨੂੰ ਇਸ ਨਾਲੇ ਨੂੰ ਰਲ ਮਿਲ ਕੇ ਸਾਫ ਕਰਨਾ ਚਾਹੀਦਾ ਹੈ। ਸਾਨੂੰ ਇਸ ਦੀ ਸਫਾਈ ਲਈ ਇੱਥੇ ਤੱਕ ਜਾਣਾ ਪਿਆ ਅਸੀਂ ਜਾਵੇਗੇ। ਬੁੱਢੇ ਨਾਲੇ ਦੀ ਸਫਾਈ ਲਈ ਜੋ ਬੀੜਾ ਚੁੱਕਿਆ ਹੈ। ਉਸ ਨੂੰ ਹਰ ਹੀਲੇ ਸਾਫ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪਦੁਸ਼ਨ ਕੰਟਰੋਲ ਬੋਰਡ ਅਤੇ ਸੀਵਰੇਜ ਵਿਭਾਗ ਵਲੋਂ ਬੁੱਢੇ ਨਾਲੇ ਨੂੰ ਸਾਫ ਕਰਨ ਦਾ ਠੇਕੇ ਦਿੱਤਾ ਸੀ, ਉਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬੁੱਢੇ ਨਾਲੇ ਨੂੰ ਸਾਫ ਕਰਕੇ ਪਹਿਲਾ ਵਰਗਾ ਬਣਿਆ ਜਾਵੇ।