ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ, 5 ਫਰਵਰੀ : ਜਵੱਦੀ ਦੇ ਐਲੀ ਗ੍ਰੀਨ ਰਿਜ਼ੋਰਟ ‘ਚ ਚੱਲ ਰਹੇ ਵਿਆਹ ਸਮਾਗਮ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਇਕ ਨੌਜਵਾਨ ਨੇ ਡੀਜੇ ‘ਤੇ ਗਾਣਾ ਬਦਲਣ ਲਈ ਇਕਦਮ ਦੋ ਤੋਂ ਤਿੰਨ ਗੋਲੀਆਂ ਚਲਾ ਦਿੱਤੀਆਂ। ਸਮਾਗਮ ਵਿੱਚ ਨੱਚ ਰਹੇ ਨੌਜਵਾਨ ਦੀ ਛਾਤੀ ‘ਚ ਗੋਲੀ ਲੱਗੀ। ਜਿਸ ਕਾਰਨ ਉਹ ਉੱਥੇ ਹੀ ਡਿੱਗ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਵਿਆਹ ਸਮਾਗਮ ‘ਚ ਹਫੜਾ-ਦਫੜੀ ਮੱਚ ਗਈ। ਉਥੇ ਹੀ ਨੱਚਦੇ ਹੋਏ ਗੋਲੀ ਲੱਗਣ ਨਾਲ ਜ਼ਖਮੀ ਹੋਏ ਪਿੰਡ ਲਿੱਤਰਾਂ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਉਰਫ ਵਿੱਕੀ (24) ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੋਂ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਸੂਚਨਾ ਮਿਲਦੇ ਹੀ ਉੱਚ ਪੁਲਿਸ ਅਧਿਕਾਰੀ ਅਤੇ ਥਾਣਾ ਦੁੱਗਰੀ ਚੌਕੀ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਸਮੇਤ ਮੌਕੇ ‘ਤੇ ਪਹੁੰਚ ਗਏ | ਉਪਰੋਕਤ ਵੀਡੀਓ ਨੂੰ ਚੈੱਕ ਕਰਨ ਦੇ ਨਾਲ-ਨਾਲ ਪੁਲਿਸ ਐਲੀ ਗ੍ਰੀਨ ਰਿਜ਼ੋਰਟ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।ਫਿਲਹਾਲ ਪੁਲਸ ਨੇ ਜਾਂਚ ਦੌਰਾਨ ਕੋਈ ਖੋਲ ਬਰਾਮਦ ਨਹੀਂ ਕੀਤਾ ਹੈ। ਪੁਲਿਸ ਕਈ ਥਿਊਰੀਆਂ ‘ਤੇ ਮਾਮਲੇ ਦੀ ਜਾਂਚ ‘ਚ ਜੁਟੀ ਹੈ।
ਜਾਣਕਾਰੀ ਅਨੁਸਾਰ ਪਿੰਡ ਲਿੱਤਰਾਂ ਤੋਂ ਪਿੰਡ ਜਵੱਦੀ ਦੇ ਐਲੀ ਗ੍ਰੀਨ ਰਿਜ਼ੋਰਟ ‘ਚ ਬਰਾਤ ਆਈ ਸੀ, ਜਦਕਿ ਲੜਕੀ ਦਾ ਪਰਿਵਾਰ ਸਨੇਤ ਇਲਾਕੇ ਦਾ ਰਹਿਣ ਵਾਲਾ ਸੀ। ਸਾਰਾ ਸਮਾਗਮ ਵਧੀਆ ਚੱਲ ਰਿਹਾ ਸੀ। ਇਸ ਦੌਰਾਨ ਬਰਾਤ ਦੇ ਨਾਲ ਆਏ ਨੌਜਵਾਨ ਆਪਣੇ ਸਾਥੀ ਦੇ ਵਿਆਹ ‘ਚ ਡੀਜੇ ‘ਤੇ ਨੱਚ ਰਹੇ ਸਨ। ਇਸ ਦੌਰਾਨ ਗੀਤ ਬਦਲਣ ਨੂੰ ਲੈਕੇ ਸ਼ਰਾਬੀ ਨੌਜਵਾਨ ਦੀ ਡੀਜੇ ਜਾਂ ਕੁਝ ਹੋਰ ਨੌਜਵਾਨਾਂ ਨਾਲ ਲੜਾਈ ਹੋ ਗਈ।
ਉਸ ਨੇ ਆਪਣੇ ਕੋਲ ਰੱਖਿਆ ਹਥਿਆਰ ਕੱਢ ਲਿਆ ਅਤੇ ਗੋਲੀ ਚਲਾ ਦਿੱਤੀ। ਇੱਕ-ਇੱਕ ਕਰਕੇ ਤਿੰਨ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਗੋਲੀ ਉੱਥੇ ਨੱਚ ਰਹੇ ਵਿੱਕੀ ਦੀ ਛਾਤੀ ਵਿੱਚ ਲੱਗੀ। ਜਿਸ ਕਾਰਨ ਵਿੱਕੀ ਉਥੇ ਹੀ ਡਿੱਗ ਗਿਆ। ਇੱਕ ਵਾਰ ਗੋਲੀ ਚੱਲਣ ਦੀ ਆਵਾਜ਼ ਕਾਰਨ ਮਹਿਲ ਵਿੱਚ ਭਗਦੜ ਮੱਚ ਗਈ ਅਤੇ ਹਫੜਾ-ਦਫੜੀ ਮਚ ਗਈ ਕਿ ਹੇਠਾਂ ਇੱਕ ਨੌਜਵਾਨ ਜ਼ਖ਼ਮੀ ਹਾਲਤ ਵਿੱਚ ਪਿਆ ਹੋਇਆ ਸੀ। ਗੋਲੀ ਕਿਸ ਨੇ ਚਲਾਈ ਅਤੇ ਕਿੱਥੇ ਗਈ, ਇਹ ਵੀ ਕਿਸੇ ਨੂੰ ਪਤਾ ਨਹੀਂ ਸੀ।
ਜਿਸ ਤੋਂ ਬਾਅਦ ਜ਼ਖਮੀ ਵਿੱਕੀ ਨੂੰ ਪਹਿਲਾਂ ਸਿਵਲ ਅਤੇ ਬਾਅਦ ‘ਚ ਡੀ.ਐੱਮ.ਸੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ? ਇਸ ਮਾਮਲੇ ਸਬੰਧੀ ਏ.ਸੀ.ਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਦੇ ਹੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੈਲੇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਗੋਲੀ ਚਲਾਉਣ ਵਾਲੇ ਦਾ ਅਸਲੇ ਦਾ ਲਾਇਸੰਸ ਰੱਦ ਕੀਤਾ ਜਾਵੇਗਾ।
ਪੁਲਿਸ ਵੀਡੀਓ ਕਲਿੱਪ ਦੇਖਣ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਲੈਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਗੋਲੀ ਕਿਸ ਨੇ ਚਲਾਈ? ਉਨ੍ਹਾਂ ਕਿਹਾ ਕਿ ਪੁਲੀਸ ਕਈ ਥਿਊਰੀਆਂ ਦੀ ਜਾਂਚ ਵਿੱਚ ਰੁੱਝੀ ਹੋਈ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।