ਅੰਮ੍ਰਿਤਸਰ ਦੇ ਸੁਲਤਾਨ ਵਿੰਡ ਪੱਤੀ ਇਲਾਕੇ ਵਿਚ ਇਕ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਵਿਆਹ ਵਾਲਾ ਮੁੰਡਾ ਬਰਾਤ ਲੈ ਕੇ ਪੁਹੰਚਿਆ ਹੀ ਨਹੀਂ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਭ ਕੁੱਝ ਧਰਿਆ ਰਹਿ ਗਿਆ ਕੁੜੀ ਸਜਧਜ ਕੇ ਦੁਲਹਨ ਦੇ ਲਿਬਾਸ ਵਿਚ ਵਿਆਹ ਵਾਲੀ ਜਗ੍ਹਾ ’ਤੇ ਬੈਠੀ ਰਹੀ ਪਰਿਵਾਰ ਤੇ ਰਿਸ਼ਤੇਦਾਰ ਬਰਾਤ ਦਾ ਆਉਣ ਇੰਤਜ਼ਾਰ ਕਰ ਰਹੇ ਸਨ। ਪੀੜਤ ਕੁੜੀ ਤੇ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਤੀ ਇਲਾਕੇ ਦੇ ਵਿਚ ਇਕ ਲੜਕੀ ਨੂੰ ਇਕ ਮੁੰਡੇ ਨਾਲ ਪਿਆਰ ਹੋ ਗਿਆ ਉਨ੍ਹਾਂ ਦੇ ਆਪਸ ਵਿਚ ਪ੍ਰੇਮ ਸਬੰਧ ਬਣ ਗਏ ਜੋ ਕਾਫ਼ੀ ਲੰਬੇ ਸਮੇਂ ਤੱਕ ਚੱਲਦੇ ਰਹੇ ਲੜਕੀ ਦੇ ਕਹਿਣ ਦੇ ਮੁਤਾਬਕ ਲੜਕਾ ਉਸ ਨੂੰ ਬਹੁਤ ਪਸੰਦ ਕਰਦਾ ਸੀ। ਉਹ ਸਕੂਲ ਜਾਂਦੇ ਸਮੇਂ ਉਸ ਦਾ ਪਿੱਛਾ ਕਰਦਾ ਹੁੰਦਾ ਸੀ ਜਿੱਥੇ ਵੀ ਉਹ ਜਾਂਦੀ ਸੀ ਉਸ ਦਾ ਪਿੱਛਾ ਕਰਦਾ ਸੀ ਉਸ ਦੇ ਮਨ੍ਹਾਂ ਕਰਨ ’ਤੇ ਵੀ ਉਹ ਪਿੱਛੇ ਨਹੀਂ ਹਟਿਆ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧ ਬਣ ਗਏ।
ਵਿਆਹ ਵਾਲੀ ਲੜਕੀ ਨੇ ਇਹ ਵੀ ਦੱਸਿਆ ਕਿ ਉਹ ਲੜਕੇ ਨਾਲ ਘੁੰਮਣ ਫਿਰ ਹੋਟਲਾਂ ’ਚ ਵੀ ਜਾਂਦੀ ਸੀ ਜਦੋਂ ਵਿਆਹ ਦੀ ਗੱਲ ਸਾਹਮਣੇ ਆਈ ਤਾਂ ਉਸ ਨੇ ਮਨਾ ਕਰ ਦਿੱਤਾ। ਲੜਕੇ ਦੇ ਮਨ੍ਹਾਂ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ‘ਤੇ ਪੁਲਿਸ ਦੇ ਡਰ ਤੋਂ ਲੜਕਾ ਵਿਆਹ ਲਈ ਰਾਜ਼ੀ ਹੋ ਗਿਆ ‘ਤੇ ਉਨ੍ਹਾਂ ਨੇ 30 ਮਾਰਚ ਨੂੰ ਵਿਆਹ ਦੀ ਤਰੀਕ ਮਿੱਥ ਲਈ। ਲੜਕੀ ਦੁਲਹਨ ਦੇ ਲਿਬਾਸ ਦੇ ਵਿਚ ਸੱਜ ਧੱਜ ਕੇ ਵਿਆਹ ਵਾਲੇ ਅਪਣੇ ਕੱਪੜੇ ਪਾ ਕੇ, ਹੱਥਾਂ ਵਿਚ ਲਾਲ ਚੂੜਾ ਪਾ ਕੇ ਤੇ ਅਪਣੇ ਨਾਲ ਦਾਜ ਦਾ ਥੋੜਾ ਬਹੁਤਾ ਸਮਾਨ ਵੀ ਲੈ ਕੇ ਉਸ ਜਗ੍ਹਾਂ ’ਤੇ ਪਹੁੰਚ ਗਏ ਜਿੱਥੇ ਉਸ ਦਾ ਵਿਆਹ ਹੋਣਾ ਸੀ ਪਰ ਲਾੜਾ ਘਰੋਂ ਆਇਆ ਹੀ ਨਹੀਂ।
ਉਸ ਤੋਂ ਬਾਅਦ ਉਸ ਨੇ ਚਰਚ ਵਿਚ ਜਾ ਕੇ ਲੜਕੇ ਦੇ ਪਰਵਾਰ ਵਾਲਿਆਂ ਨੂੰ ਪੁੱਛਿਆ ਤੇ ਹੰਗਾਮਾ ਕੀਤਾ ਕਿਉਂਕਿ ਚਰਚ ਵਿਚ ਹੀ ਦੋਨਾਂ ਲੜਕੇ ਲੜਕੀ ਦਾ ਪਹਿਲੀ ਵਾਰ ਮਿਲਣ ਹੋਇਆ ਸੀ। ਉਸ ਨੇ ਦਸਿਆ ਕਿ ਇਹ ਚਰਚ ਵਿਚ ਆਉਂਦਾ ਸੀ ਤੇ ਉੱਥੇ ਸਫ਼ਾਈ ਦਾ ਕੰਮ ਕਰਦਾ ਸੀ ਜਿਸ ਦੇ ਚਲਦੇ ਇਨ੍ਹਾਂ ਦੇ ਪ੍ਰੇਮ ਸਬੰਧ ਬਣ ਗਏ ਪਰ ਅੱਜ ਉਹ ਲੜਕਾ ਬਰਾਤ ਲੈ ਕੇ ਨਹੀਂ ਪੁੱਜਾ ਜਿਸ ਕਾਰਨ ਲੜਕੀ ਉਸ ਤੋਂ ਕਾਫ਼ੀ ਨਾਰਾਜ਼ ਨਜ਼ਰ ਆਈ। ਉੱਥੇ ਹੀ ਲੜਕੀ ਨੇ ਕਿਹਾ ਕਿ ਹੁਣ ਉਹ ਉਸ ਲੜਕੇ ਨਾਲ ਵਿਆਹ ਨਹੀਂ ਕਰੇਗੀ ਕਿਉਂਕਿ ਉਸ ਨੇ ਉਸ ਨੂੰ ਇਸਤੇਮਾਲ ਕਰ ਕੇ ਛੱਡ ਦਿੱਤਾ ਉੱਥੇ ਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲ ਲੜਕੇ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਗੁਹਾਰ ਲਗਾਈ।