ਲੁਧਿਆਣਾ : ਲੱਖਾ ਸਿਧਾਣਾ ਤੇ ਅਮਿਤੋਜ ਮਾਨ ਵੱਲੋਂ ਬੁੱਢੇ ਦਰਿਆ ਨੂੰ ਬੰਨ੍ਹ ਲਗਾਉਣ ਤੋਂ ਪਹਿਲਾਂ ਹੀ ਪੁਲਿਸ ਨੇ ਕੀਤੀ ਖ਼ਾਸ ਨਾਕਾਬੰਦੀ
ਲੁਧਿਆਣਾ : ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਕਾਰੋਬਾਰੀ ਅਤੇ ਸਮਾਜ ਸੇਵੀ ਆਹਹੋ ਸਾਹਮਣੇ ਹੋ ਗਏ ਹਨ। ਬੀਤੇ ਦਿਨ ਲੁਧਿਆਣਾ ਦੇ ਗੁਰਦੁਆਰਾ ਗਊ ਘਾਟ ਸਾਹਿਬ ਵਿਖੇ ਜੋ ਕਿ ਬੁੱਢੇ ਨਾਲੇ ਦੇ ਕੰਢੇ ‘ਤੇ ਸਥਿਤ ਹੈ, ਉੱਥੇ ਕਾਲੇ ਪਾਣੀ ਦੇ ਖਿਲਾਫ ਮੋਰਚਾ ਲਾਉਣ ਵਾਲਿਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਲੱਖਾ ਸਿਧਾਣਾ, ਅਮਿਤੋਜ ਮਾਨ ਅਤੇ ਹੋਰ ਸਮਾਜ ਸੇਵੀ ਸ਼ਾਮਿਲ ਹੋਏ।
ਇਸ ਦੌਰਾਨ ਅਮਿਤੋਜਮਾਨ ਨੇ ਐਲਾਨ ਕੀਤਾ ਕਿ 3 ਦਸੰਬਰ ਦਾ ਦਿਨ ਹੁਣ ਤੈਅ ਕੀਤਾ ਗਿਆ ਹੈ,ਜਿਸ ਦਿਨ ਬੁੱਢੇ ਨਾਲੇ ‘ਤੇ ਬੰਨ੍ਹ ਲਗਾਇਆ ਜਾਣਾ ਹੈ। ਅੱਜ ਯਾਨੀ 3 ਦਸੰਬਰ ਨੂੰ ਲੱਖਾ ਸਿਧਾਣਾ ਤੇ ਅਮਿਤੋਜ ਮਾਨ ਵੱਲੋਂ ਬੁੱਢੇ ਦਰਿਆ ਨੂੰ ਬੰਨ੍ਹ ਲਗਾਉਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਖ਼ਾਸ ਨਾਕਾਬੰਦੀ ਕੀਤੀ ਗਈ ਹੈ।