Thursday, January 23, 2025
spot_img

ਲੰਡਨ ‘ਚ ਗਾਇਕ ਕਰਨ ਔਜਲਾ ਨੂੰ ਚੱਲਦੇ ਸ਼ੋਅ ‘ਚ ਆਇਆ ਗੁੱਸਾ, ਜਾਣੋ ਵਜ੍ਹਾ

Must read

ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਗਾਇਕੀ ਨਾਲ ਦੇਸ਼ ਵਿਦੇਸ਼ ਵਿੱਚ ਬੈਠੇ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ ਹੈ। ਇਸ ਤੋਂ ਇਲਾਵਾ ਗਾਇਕ ਕਰਨ ਔਜਲਾ ਸ਼ੋਸ਼ਲ ਮੀਡੀਆ ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ। ਔਜਲਾ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦਾ ਹੈ। ਇਸੇ ਕਰਕੇ ਉਹ ਅਕਸਰ ਦੇਸ਼ ਵਿਦੇਸ਼ ਵਿੱਚ ਆਪਣੇ ਲਾਈਵ ਸ਼ੋਅ ਕਰਕੇ ਆਪਣੇ ਪ੍ਰਸ਼ੰਸ਼ਕਾਂ ਵਿੱਚ ਸਭ ਤੋਂ ਜਿਆਦਾ ਨੇੜੇ ਰਹਿੰਦੇ ਹਨ।ਕਰਨ ਔਜਲਾ ਅੱਜ ਕੱਲ੍ਹ ਲੰਡਨ ਵਿੱਚ ਆਪਣੇ ਸ਼ੋਅ ਕਰ ਰਹੇ ਹਨ। ਹੈਰਾਨੀ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਲੰਡਨ ਦੇ ਵਿਚ ਚੱਲ ਰਹੇ ਇੱਕ ਲਾਈਵ ਸ਼ੋਅ ਦੌਰਾਨ ਇੱਕ ਪ੍ਰਸ਼ੰਸਕ ਨੇ ਉਨ੍ਹਾਂ ‘ਤੇ ਬੂਟ ਵਗ੍ਹਾ ਮਾਰਿਆ। ਜਿਸ ਨਾਲ ਚੱਲਦੇ ਲਾਈਵ ਸ਼ੋਅ ਵਿੱਚ ਭਗਦੜ ਮੱਚ ਗਈ। ਇਸ ਦੀ ਵੀਡਿਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਜਿਸ ਤੋਂ ਬਹੁਤ ਸਾਰੇ ਪ੍ਰਸ਼ੰਸ਼ਕਾਂ ਨੇ ਗਾਇਕ ਕਰਨ ਔਜਲਾ ਦੇ ਹੱਕ ਵਿੱਚ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਵਾਇਰਲ ਵੀਡਿਓ ਵਿੱਚ ਓਦੋਂ ਹੈਰਾਨੀ ਹੋਈ ਜਦੋਂ ਕਿ ਬੂਟ ਸਿੱਧਾ ਗਾਇਕ ਦੇ ਚਿਹਰੇ ‘ਤੇ ਜਾ ਵੱਜਿਆ। ਇਸ ਦੌਰਾਨ ਗਾਇਕ ਕਰਨ ਔਜਲਾ ਨੂੰ ਗੁੱਸੇ ਨਾਲ ਭੜਕ ਗਿਆ ਅਤੇ ਸ਼ੋਅ ਅੱਧ ਵਿਚਾਲੇ ਬੰਦ ਕਰਕੇ ਕਿਹਾ ‘ਮੈਂ ਮਾੜਾ ਵੀ ਨਹੀਂ ਗਾ ਰਿਹਾ ਕਿ ਤੁਸੀਂ ਜੁੱਤੀਆਂ ਮਾਰੋ ਮੇਰੇ’ ਇਸ ਤੋਂ ਬਾਅਦ ਕਰਨ ਔਜਲਾ ਨੇ ਕਿਹਾ ਜੇਕਰ ਤੁਹਾਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਤਾਂ ਸਿੱਧੇ ਸਟੇਜ ‘ਤੇ ਆ ਕੇ ਗੱਲ ਕਰੋ, ਕਿਉਂਕਿ ਮੈਂ ਕੁਝ ਗਲਤ ਨਹੀਂ ਕਹਿ ਰਿਹਾ। ਇਸ ਤੋਂ ਬਾਅਦ ਸੁਰੱਖਿਆ ਗਾਰਡ ਉਸ ਵਿਅਕਤੀ ਨੂੰ ਲਾਈਵ ਸ਼ੋਅ ਵਿੱਚੋਂ ਬਾਹਰ ਕੱਢ ਕੇ ਲੈ ਗਏ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article