ਦੇਸ਼ ਦੇ ਚਾਰੇ ਮਹਾਨਗਰਾਂ ‘ਚ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ। ਇਸ ਵਾਰ ਇਹ ਕਟੌਤੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਹੋਈ ਹੈ। ਆਈਓਸੀਐਲ ਦੀ ਵੈੱਬਸਾਈਟ ਮੁਤਾਬਕ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 30 ਰੁਪਏ ਤੋਂ ਵੱਧ ਘਟਾਈ ਗਈ ਹੈ।
ਦਿੱਲੀ ‘ਚ ਅੱਜ ਤੋਂ LPG ਸਿਲੰਡਰ ਦੀਆਂ ਕੀਮਤਾਂ ‘ਚ 30.50 ਰੁਪਏ ਦੀ ਕਮੀ ਆਈ ਹੈ। ਕੋਲਕਾਤਾ ਵਿੱਚ ਐਲਪੀਜੀ ਸਿਲੰਡਰ 32 ਰੁਪਏ, ਮੁੰਬਈ ਵਿੱਚ 31.50 ਰੁਪਏ ਅਤੇ ਚੇਨਈ ਵਿੱਚ 30.50 ਰੁਪਏ ਸਸਤਾ ਹੋ ਗਿਆ ਹੈ। LPG ਦੀ ਦਰ ਸਿਰਫ ਕਮਰਸ਼ੀਅਲ ਸਿਲੰਡਰ ‘ਚ ਘਟਾਈ ਗਈ ਹੈ। ਇਸ ਮਹੀਨੇ ਘਰੇਲੂ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।
IOC ਦੇ ਮੁਤਾਬਕ, ਦਿੱਲੀ ‘ਚ ਅੱਜ ਤੋਂ 19 ਕਿਲੋ ਦਾ LPG ਸਿਲੰਡਰ 1764.50 ਰੁਪਏ ‘ਚ ਮਿਲੇਗਾ। ਪਹਿਲਾਂ ਇਹ 1795 ਰੁਪਏ ਸੀ। ਕੋਲਕਾਤਾ ਵਿੱਚ ਇਹ ਹੁਣ 1911 ਰੁਪਏ ਦੀ ਬਜਾਏ 1879.00 ਰੁਪਏ ਵਿੱਚ ਉਪਲਬਧ ਹੋਵੇਗਾ। ਹੁਣ ਮੁੰਬਈ ਵਿੱਚ ਇਹ 1717.50 ਰੁਪਏ ਹੋ ਗਿਆ ਹੈ, ਪਹਿਲਾਂ ਇਹ 1749 ਰੁਪਏ ਸੀ। ਵਪਾਰਕ LPG ਸਿਲੰਡਰ ਹੁਣ ਚੇਨਈ ‘ਚ 1930.00 ਰੁਪਏ ‘ਚ ਮਿਲੇਗਾ। ਲਖਨਊ ‘ਚ ਘਰੇਲੂ ਰਸੋਈ ਗੈਸ ਸਿਲੰਡਰ 840.5 ਰੁਪਏ ‘ਚ ਮਿਲੇਗਾ ਜਦਕਿ ਵਪਾਰਕ ਗੈਸ ਸਿਲੰਡਰ 1877.5 ਰੁਪਏ ‘ਚ ਮਿਲੇਗਾ।