ਸਵਾਲ ਇਹ ਹੈ ਕੀ ਹਿਊਮਨੋਇਡ ਰੋਬੋਟ ਰੋਮਾਂਟਿਕ ਰਿਸ਼ਤਿਆਂ, ਮਨੁੱਖੀ ਭਾਵਨਾਵਾਂ ਜਾਂ ਇੱਥੋਂ ਤੱਕ ਕੀ ਜੀਵਨ ਸਾਥੀ ਦੀ ਥਾਂ ਲੈਣਗੇ। ਵਿਹਾਰਕ ਤੌਰ ‘ਤੇ, ਇਸ ਤੋਂ ਇਨਕਾਰ ਕਰਨ ਦੇ ਹਜ਼ਾਰਾਂ ਕਾਰਨ ਹਨ, ਪਰ ਵਿਗਿਆਨੀ ਇਸ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਕਹਿੰਦੇ ਨੇ ਕਿ ਅਗਲੇ 20 ਸਾਲਾਂ ਵਿੱਚ, ਲੋਕ ਗੂੜ੍ਹੇ ਰਿਸ਼ਤੇ ਬਣਾਉਣਗੇ ਅਤੇ ਆਪਣੀ ਪਸੰਦ ਦੇ ਮਰਦ ਜਾਂ ਮਾਦਾ ਰੋਬੋਟ ਨਾਲ ਵਿਆਹ ਕਰਨਗੇ।ਅਗਲੇ 20 ਸਾਲ ਵਿੱਚ, ਲੋਕ ਆਪਣੇ ਪਸੰਦੀਦਾ ਪੁਰਸ਼ ਜਾਂ ਮਾਦਾ ਰੋਬੋਟ ਨਾਲ ਵਿਆਹ ਕਰਨ ਦੇ ਸੁਪਨੇ ਵੇਖਣਾ ਸ਼ੁਰੂ ਕਰ ਦੇਣਗੇ ਅਤੇ 2050 ਅਮਰੀਕਾ ਦੇ ਮੈਸੇਚਿਉਸੇਟਸ ਮਨੁੱਖੀ-ਰੋਬੋਟ ਵਿਆਹ ਨੂੰ ਮਾਨਤਾ ਦੇ ਸਕਦੇ ਹਨ।