ਸੰਗਤ ਮੰਡੀ,2 ਅਕਤੂਬਰ : ਬੀਤੇ ਦਿਨ ਯਾਨੀ ਬੁੱਧਵਾਰ ਨੂੰ ਦੁਪਹਿਰ ਬਠਿੰਡਾ ਜਿਲ੍ਹੇ ਦੇ ਪਿੰਡ ਜੰਗੀਰਾਣਾ ਵਿੱਖੇ ਇੱਕ ਫੌਜੀ ਜਵਾਨ ਦੇ ਪਰਿਵਾਰ ‘ਤੇ ਉਦੋਂ ਦੁੱਖਾ ਦਾ ਪਹਾੜ ਟੁੱਟ ਗਿਆ ਜਦੋਂ ਲੇਖ-ਲਦਾਖ ਵਿੱਚ ਡਿਊਟੀ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤਰ ਦੇ ਸ਼ਹੀਦ ਹੋਣ ਦੀ ਖਬਰ ਨੂੰ ਕੋਲ ਪਹੁੰਚੀ । ਸ਼ਹੀਦ ਹੋਏ ਫੌਜੀ ਜਵਾਨ ਦੀ ਪਹਿਚਾਣ ਗੁਰਦੀਪ ਸਿੰਘ ਪੁੱਤਰ ਜਗਜੀਤ ਸਿੰਘ ਉਮਰ ਲਗਭਗ 22 ਸਾਲ ਵਾਸੀ ਜੰਗੀਰਾਣਾ ਵਜੋਂ ਹੋਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਇਕਾਈ ਪ੍ਰਧਾਨ ਕੇਵਲ ਸਿੰਘ ਜੰਗੀਰਾਣਾ ਨੇ ਦੱਸਿਆ ਕਿ ਗੁਰਦੀਪ ਸਿੰਘ ਮੰਗਣੀ ਹੋਈ ਸੀ ਅਤੇ ਉਸ ਦਾ ਵਿਆਹ ਆਉਣ ਵਾਲੀ 8 ਨਵੰਬਰ ਨੂੰ ਤੈਅ ਕੀਤਾ ਹੋਇਆ ਸੀ । ਜਦੋਂ ਗੁਰਦੀਪ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਪਿੰਡ ਪਹੁੰਚੀ ਤਾ ਸਮੁੱਚੇ ਪਿੰਡ ਵਿੱਚ ਸੋਗ ਦੀ ਲਹਿਰ ਪਸਰ ਗਈ ਅਤੇ ਵਿਆਹ ਦੀਆਂ ਖੁਸੀਆ ਮਾਤਮ ਵਿੱਚ ਬਦਲ ਗਈਆ।
ਜਿਕਰਯੋਗ ਹੈ ਕਿ ਗੁਰਦੀਪ ਸਿੰਘ ਦੇ ਪਿਤਾ ਜਗਜੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਘਰ ਵਿੱਚ ਸਿਰਫ ਉਸ ਦੀ ਮਾਤਾ ਹੈ। ਉਹ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਸੀ । ਉਸ ਦੇ ਮਾਪਿਆ ਨੇ ਬਹੁਤ ਤੰਗੀਆਂ-ਤੁਰਸ਼ੀਆਂ ਨਾਲ ਜੂਝਦਿਆਂ ਉਸ ਨੂੰ ਪੜ੍ਹਾ ਲਿਖਾ ਕੇ ਫੌਜ ਵਿੱਚ ਭਰਤੀ ਕਰਵਾਇਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸ਼ਹੀਦ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਅਜੇ ਪਿੰਡ ਆਉਣੀ ਬਾਕੀ ਹੈ ਅਤੇ ਫੌਜ ਵੱਲੋਂ ਸ਼ਹਾਦਤ ਦਾ ਕਰਨ ਘੋਸ਼ਿਤ ਕਰਨਾ ਬਾਕੀ ਹੈ ।