Monday, December 23, 2024
spot_img

ਲੁਧਿਆਣੇ ਦੀ ਇਹ ਵਿਧਾਇਕਾ ਆਈ ਐਕਸ਼ਨ ‘ਚ ਸਿਹਤ ਵਿਭਾਗ ਨੂੰ ਲੈ ਢੰਡਾਰੀ ਖੁਰਦ, ਤਾਜਪੁਰ ਰੋਡ ਤੇ ਸ਼ੇਰਪੁਰ ਮੱਛੀ ਮੰਡੀ ‘ਚ ਕੀਤੀ ਦਬਿਸ਼

Must read

ਲੁਧਿਆਣਾ, 21 ਜੁਲਾਈ – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਮੱਛੀ ਮੰਡੀਆਂ ਵਿੱਚ ਅਚਨਚੇਤ ਚੈਕਿੰਗ ਕਰਦਿਆਂ ਕਰੀਬ 33 ਕੁਇੰਟਲ ਪਾਬੰਦੀਸੁ਼ਦਾ ਮੰਗੂਰ ਮੱਛੀ ਜ਼ਬਤ ਕੀਤੀ ਹੈ। ਢੰਡਾਰੀ ਖੁਰਦ ਅਤੇ ਤਾਜਪੁਰ ਰੋਡ ਤੋਂ ਕਰੀਬ 15 ਕੁਇੰਟਲ ਅਤੇ ਸ਼ੇਰਪੁਰ ਵਿਖੇ 18 ਕੁਇੰਟਲ ਮੰਗੂਰ ਮੱਛੀ ਜ਼ਬਤ ਕੀਤੀ ਗਈ ਹੈ।

ਵਿਧਾਇਕ ਛੀਨਾ ਦੇ ਧਿਆਨ ਵਿੱਚ ਆਇਆ ਸੀ ਕਿ ਕੁਝ ਸਥਾਨਕ ਲੋਕ ਪਿਛਲੇ ਲੰਬੇ ਸਮੇਂ ਤੋਂ ਛੱਪੜਾਂ ਵਿੱਚ ਅੰਨ੍ਹੇਵਾਹ ਮੰਗੂਰ ਮੱਛੀ ਪਾਲ ਰਹੇ ਹਨ। ਇੰਨਾ ਹੀ ਨਹੀਂ ਸਗੋਂ ਇਸ ਪਾਬੰਦੀਸ਼ੁਦਾ ਮੱਛੀ ਨੂੰ ਬਾਜ਼ਾਰ ਵਿੱਚ ਵੀ ਖੁੱਲ੍ਹੇਆਮ ਵੇਚਣ ਬਾਰੇ ਸੂਚਨਾ ਮਿਲੀ ਹੈ।

ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਥਾਨਕ ਢੰਡਾਰੀ ਖੁਰਦ, ਤਾਜਪੁਰ ਰੋਡ ਅਤੇ ਸ਼ੇਰਪੁਰ ਤੋਂ ਕਈ ਕੁਇੰਟਲ ਮੰਗੂਰ ਮੱਛੀ ਜ਼ਬਤ ਕੀਤੀ। ਉਨ੍ਹਾਂ ਦੱਸਿਆ ਕਿ ਜੇ.ਸੀ.ਬੀ. ਦੀ ਮਦਦ ਨਾਲ ਟੋਆ ਪੁੱਟ ਕੇ ਮੱਛੀ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

ਜ਼ਿਂਕਰਯੋਗ ਹੈ ਕਿ ਸਾਲ 2000 ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਦੇਸ਼ ਭਰ ਵਿੱਚ ਮੰਗੂਰ ਮੱਛੀ ਦੀ ਵਿਕਰੀ ‘ਤੇ ਰੋਕ ਲਗਾਈ ਗਈ ਸੀ ਅਤੇ ਮੌਜੂਦਾ ਸਮੇ ਪੰਜਾਬ ਸਰਕਾਰ ਦੁਆਰਾ ਵੀ ਮੰਗੂਰ ਮੱਛੀ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਕੁਝ ਲੋਕ ਇਸ ਦਾ ਪਾਲਣ ਕਰ ਕੇ ਕਾਰੋਬਾਰ ਕਰ ਰਹੇ ਹਨ ਜੋਕਿ ਗੈਰ-ਕਾਨੂੰਨੀ ਹੈ।ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੱਛੀ ਦੇ ਸੇਵਨ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ ਜੋਕਿ ਇੱਕ ਜਾਨਲੇਵਾ ਬਿਮਾਰੀ ਹੈ। ਜਿੱਥੇ ਵੀ ਇਹ ਮੱਛੀ ਰਹਿੰਦੀ ਹੈ, ਉੱਥੇ ਹਰ ਤਰ੍ਹਾਂ ਦੇ ਕੀੜਿਆਂ ਨੂੰ ਖਾ ਜਾਂਦੀ ਹੈ। ਇਸ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਹੁੰਦਾ ਹੈ।

ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article