Monday, December 23, 2024
spot_img

ਲੁਧਿਆਣਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਭੋਲਾ ਨੇ ਸਾਂਸਦ ਸੰਜੀਵ ਅਰੋੜਾ ਨਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

Must read

ਲੁਧਿਆਣਾ, 7 ਅਗਸਤ : ਲੁਧਿਆਣਾ ਤੋਂ ਸੰਸਦ ਮੈਂਬਰ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਇੱਕ ਵਫ਼ਦ ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਮਿਲਿਆ। ਇਸ ਮੌਕੇ ਸਥਾਨਕ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਅਤੇ ਮਦਨ ਲਾਲ ਬੱਗਾ ਵੀ ਹਾਜ਼ਰ ਸਨ। ਵਫ਼ਦ ਨੇ ਲੁਧਿਆਣਾ ਵਿੱਚ ਵਾਹਨਾਂ ਅਤੇ ਹਲਕੇ ਵਾਹਨਾਂ ਲਈ ਅੰਡਰਪਾਸ ਬਣਾਉਣ ਅਤੇ ਜੈਨ ਤੀਰਥ-ਮਣੀ ਲਕਸ਼ਮੀ ਧਾਮ ਲਈ ਜੀ.ਟੀ.ਰੋਡ ਦੋਰਾਹਾ ਵਿਖੇ ਐਂਟਰੀ ਅਤੇ ਐਗਜ਼ਿਟ ਬਣਾਉਣ ਦੀ ਮੰਗ ਕੀਤੀ।
ਸੰਸਦ ਮੈਂਬਰ ਅਰੋੜਾ ਨੇ ਲੁਧਿਆਣਾ ਦੇ ਜੀ.ਟੀ.ਰੋਡ ‘ਤੇ ਟ੍ਰੈਫਿਕ ਸਮੱਸਿਆ ਵੱਲ ਮੰਤਰੀ ਦਾ ਧਿਆਨ ਦਿਵਾਇਆ। ਉਨ੍ਹਾਂ ਨੇ ਲੁਧਿਆਣਾ ਦੇ ਦੋ ਵਿਧਾਇਕਾਂ ਦੇ ਮੈਮੋਰੰਡਮ ਮੰਤਰੀ ਨੂੰ ਸੌਂਪਦਿਆਂ ਕਿਹਾ ਕਿ ਇਹ ਮੈਮੋਰੰਡਮ ਲੁਧਿਆਣਾ ਦੇ ਸਮਰਾਲਾ ਚੌਕ ਅਤੇ ਕਸਾਬਾਦ (ਜਲੰਧਰ ਬਾਈਪਾਸ) ਵਿਚਕਾਰ ਵਾਧੂ ਵੀਯੂਪੀ/ਐਲਵੀਯੂਪੀ (ਵਾਹਨਾਂ ਅਤੇ ਹਲਕੇ ਵਾਹਨਾਂ ਲਈ ਅੰਡਰਪਾਸ) ਦੀ ਸਖ਼ਤ ਲੋੜ ਨੂੰ ਉਜਾਗਰ ਕਰਦੇ ਹਨ।
ਇਸ ਤੋਂ ਇਲਾਵਾ ਸੰਸਦ ਮੈਂਬਰ ਅਰੋੜਾ ਨੇ ਮੰਤਰੀ ਨੂੰ ਸ਼ੇਰਪੁਰ ਤੋਂ ਜਲੰਧਰ ਬਾਈਪਾਸ ਤੱਕ ਐਲੀਵੇਟਿਡ ਰੋਡ ਬਣਾਉਣ ਦੀ ਸਿਫਾਰਿਸ਼ ਕੀਤੀ ਤਾਂ ਜੋ ਮੌਜੂਦਾ ਸਮੇਂ ਵਿਚ ਵਾਪਰ ਰਹੇ ਹਾਦਸਿਆਂ ਅਤੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਆਵਾਜਾਈ ਦੀ ਸਥਿਤੀ ਆਮ ਲੋਕਾਂ ਲਈ ਅਸਹਿ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਅਸੁਵਿਧਾ ਹੁੰਦੀ ਹੈ ਅਤੇ ਕੀਮਤੀ ਸਮੇਂ ਦਾ ਨੁਕਸਾਨ ਹੁੰਦਾ ਹੈ। ਇਸ ਸਮੱਸਿਆ ਨੂੰ ਘੱਟ ਕਰਨ ਲਈ, ਉਨ੍ਹਾਂ ਨੇ ਮੰਤਰੀ ਨੂੰ ਹੇਠ ਲਿਖੇ ਸਥਾਨਾਂ ‘ਤੇ ਵੀਯੂਪੀ/ਐਲਵੀਯੂਪੀ ਦੇ ਨਿਰਮਾਣ ਬਾਰੇ ਵਿਚਾਰ ਕਰਨ ਦੀ ਬੇਨਤੀ ਕੀਤੀ: ਜਲੰਧਰ ਬਾਈਪਾਸ; ਸੁਭਾਸ਼ ਨਗਰ ਤੋਂ ਸੁੰਦਰ ਨਗਰ ਚੌਕ; ਲੁਧਿਆਣਾ ਦੇ ਕੈਲਾਸ਼ ਨਗਰ ਚੌਕ; ਕਾਕੋਵਾਲ ਚੌਕ ਤੋਂ ਸ਼ੇਖੇਵਾਲ; ਕਾਲੀ ਬਿੰਦਰਾ ਕਲੋਨੀ, ਪ੍ਰਿੰਗਲ ਗਰਾਊਂਡ; ਬਲ ਸਿੰਘ ਨਗਰ ਤੋਂ ਕੈਲਾਸ਼ ਨਗਰ; ਅਤੇ ਜੱਸੀਆਂ ਰੋਡ ਤੋਂ ਗੁਰੂਹਰ ਰਾਏ ਨਗਰ ਕਰਾਸਿੰਗ।
ਸੰਸਦ ਮੈਂਬਰ ਅਰੋੜਾ ਨੇ ਆਸ ਪ੍ਰਗਟਾਈ ਕਿ ਮੰਤਰੀ ਵੱਲੋਂ ਇਨ੍ਹਾਂ ਮਾਮਲਿਆਂ ਵੱਲ ਤੁਰੰਤ ਧਿਆਨ ਦੇਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਇੱਕ ਹੋਰ ਮੁੱਦੇ ‘ਤੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਜੈਨ ਤੀਰਥ-ਮਣੀ ਲਕਸ਼ਮੀ ਧਾਮ ਲਈ ਜੀ.ਟੀ ਰੋਡ ਦੋਰਾਹਾ ਵਿਖੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਬਣਾਉਣ ਦੀ ਫੌਰੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼੍ਰੀ ਓਮ ਵੱਲਭ ਜੈਨ ਸਰਵਮੰਗਲ ਟਰੱਸਟ, ਲੁਧਿਆਣਾ ਤੋਂ ਇੱਕ ਮੈਮੋਰੰਡਮ ਮਿਲਿਆ ਹੈ, ਜਿਸ ਵਿੱਚ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੀ ਸੁਰੱਖਿਆ ਸਬੰਧੀ ਗੰਭੀਰ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਸਮੇਂ ਸ਼ਰਧਾਲੂਆਂ ਨੂੰ 287+50 ‘ਤੇ ਸਥਿਤ ਮੰਜੀ ਸਾਹਿਬ ਗੁਰਦੁਆਰੇ ਜਾਂ ਜੀ.ਟੀ. ਰੋਡ ਤੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਜਾਂਦਾ ਹੈ ਅਤੇ ਸਰਵਿਸ ਰੋਡ ਅਤੇ ਮੁੱਖ ਜੀ.ਟੀ ਰੋਡ ‘ਤੇ ਭਾਰੀ ਜਾਮ ਲੱਗ ਜਾਂਦਾ ਹੈ।
ਸੰਸਦ ਮੈਂਬਰ ਅਰੋੜਾ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਸ਼ਰਧਾਲੂ ਮਨੀ ਲਕਸ਼ਮੀ ਧਾਮ ਦੇ ਦਰਸ਼ਨਾਂ ਲਈ ਆਉਂਦੇ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਇਸ ਖੇਤਰ ਦਾ ਡੂੰਘਾਈ ਨਾਲ ਸਰਵੇਖਣ ਕਰਨ ਅਤੇ ਪਿੰਡ ਬਰਮਾਲੀਪੁਰ, ਲੁਧਿਆਣਾ ਵਿਖੇ ਜੀ.ਟੀ. ਰੋਡ ਦੋਰਾਹਾ ‘ਤੇ 288-400 ‘ਤੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਲਈ ਨਿਰਦੇਸ਼ ਦੇਣ।ਅਰੋੜਾ ਨੇ ਕਿਹਾ ਕਿ ਗਡਕਰੀ ਨੇ ਉਨ੍ਹਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਆਪਣੇ ਸਟਾਫ ਨੂੰ ਸਾਰੀਆਂ ਬੇਨਤੀਆਂ ਦਾ ਧਿਆਨ ਰੱਖਣ ਦੇ ਆਦੇਸ਼ ਦਿੱਤੇ। ਫਿਜੀਬਿਲਿਟੀ ਸਟੱਡੀਜ ਕਰਨ ਲਈ ਅੱਖ ਦਿੱਤਾ ਗਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article