ਦੁਨੀਆਂ ਭਰ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਂਅ ਉੱਚਾ ਕਰਨ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ, ਜਿੰਨ੍ਹਾਂ ਦਾ ਅੱਜ ਲੁਧਿਆਣਾ ਵਿਖੇ Dil-Luminati Tour – India ਦਾ ਗ੍ਰੈਂਡ ਫਿਨਾਲੇ ਸ਼ੋਅ ਸਿੱਖੀ ਦੇ ਪ੍ਰਤੀਕ ਵਜੋਂ ਵੀ ਉਭਰਨ ਜਾ ਰਿਹਾ ਹੈ, ਜਿਸ ਦੌਰਾਨ ਉਹ ਦਸਤਾਰ ਸਜਾਉਣ ਦਾ ਵਿਸ਼ਾਲ ਕੈਂਪ ਆਯੋਜਿਤ ਕਰਨ ਜਾ ਰਹੇ ਹਨ।
‘ਦਿਲ-ਲੂਮੀਨਾਟੀ’ ਟੂਰ ਲੜੀ ਅਧੀਨ ਆਯੋਜਿਤ ਕੀਤੇ ਜਾ ਰਹੇ ਗ੍ਰੈਂਡ ਫਿਨਾਲੇ ਸ਼ੋਅ ਦਾ ਆਯੋਜਨ ਕਾਫ਼ੀ ਵੱਡੇ ਪੱਧਰ ਉਪਰ ਹੋਣ ਜਾ ਰਿਹਾ ਹੈ। ਇਸਦੇ ਮੱਦੇਨਜ਼ਰ ਪੀਏਯੂ ਵਿਖੇ ਹੋਣ ਜਾ ਰਹੇ ਇਸ ਕੰਸਰਟ ਦੌਰਾਨ ਹੀ ਦਸਤਾਰ ਸਜਾਉਣ ਦਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੇ ਜਾਣਕਾਰੀ ਉਨ੍ਹਾਂ ਦੇ ਟੀਮ ਮੈਂਬਰ ਨੇ ਸੋਸ਼ਲ ਮੀਡੀਆ ਸਾਂਝੀ ਕਰਕੇ ਦਿੱਤੀ।