ਲੁਧਿਆਣਾ ‘ਚ ਸ਼ਰਾਰਤੀ ਅਨਸਰਾਂ ਨੇ 3 ਗੱਡੀਆਂ ਨੂੰ ਅੱਗ ਲਗਾ ਦਿੱਤੀ ਹੈ। ਇਨ੍ਹਾਂ 3 ਵਾਹਨਾਂ ਵਿੱਚ ਨਗਰ ਨਿਗਮ ਦੀ ਵੀ ਇੱਕ ਗੱਡੀ ਵੀ ਸ਼ਾਮਲ ਹੈ। ਇਹ ਘਟਨਾ ਮਹਾਰਾਣਾ ਪ੍ਰਤਾਪ ਨਗਰ ਦੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਕਰਮਚਾਰੀ ਰਾਜ ਨੇ ਦੱਸਿਆ ਕਿ ਉਹ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਰਾਖੀ ਦੀ ਡਿਊਟੀ ਕਰਦਾ ਹੈ। ਵੀਰਵਾਰ ਰਾਤ ਨੂੰ ਉਹ ਇਹ ਯਕੀਨੀ ਬਣਾਉਣ ਲਈ ਕਿ ਕੂੜੇ ਦੇ ਟਰੱਕ ‘ਤੇ ਕੋਈ ਪਟਾਕੇ ਨਾ ਡਿੱਗੇ।ਮ ਦੇਖਣ ਆਇਆ ਤੇ ਕਰੀਬ ਰਾਤ ਨੂੰ 12 ਵਜੇ ਉਹ ਘਰ ਖਾਣਾ ਖਾਣ ਗਿਆ ਸੀ। ਉਸਨੇ ਦੱਸਿਆ ਕਿ ਜਦੋਂ ਅਸੀਂ ਵਾਪਸ ਆਏ ਤਾਂ ਇਲਾਕੇ ਵਿੱਚ ਖੜ੍ਹੀਆਂ ਗੱਡੀਆਂ ਨੂੰ ਅੱਗ ਲੱਗੀ ਹੋਈ ਸੀ। ਇਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲਤਾ ਨਹੀਂ ਮਿਲੀ।