ਜੀ.ਕੇ ਅਸਟੇਟ ਇਕ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ। ਕੰਪਨੀ ਵੱਲੋਂ ਦੁਬਈ ਦੇ ਬੁਰਜ ਖਲੀਫ਼ਾ ਦੀ ਤਰਜ਼ ਤੇ ਇੱਕ ਬਹੁ-ਮੰਜ਼ਲੀ ਉੱਚਾ ਮਾਲ ਬਣਾਇਆ ਜਾਵੇਗਾ, ਜਿਹੜਾ ਨਾ ਸਿਰਫ਼ ਵਪਾਰਿਕ ਗਤੀਵਿਧੀਆਂ ਨੂੰ ਵਧਾਵੇਗਾ। ਸਗੋਂ ਕਈ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰੇਗਾ। ਇਸ ਸਬੰਧੀ ਜੀ.ਕੇ ਅਸਟੇਟ ਦੇ ਮਾਲਿਕ ਗੁਲਸ਼ਨ ਕੁਮਾਰ ਅਤੇ ਹੋਰਨਾਂ ਵਲੋਂ ਲੁਧਿਆਣਾ ਵਿਖੇ ਇਕ ਪ੍ਰੈਸ ਜੀ.ਕੇ ਅਸਟੇਟ ਦੇ ਮਾਲਿਕ ਕੀਤੀ ਗਈ।
ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਆਉਣ ਨਾਲ ਪੰਜਾਬ ਵਿੱਚ ਟੂਰਿਜ਼ਮ ‘ਚ ਵਾਧਾ ਹੋਵੇਗਾ। ਇਸ ਦੇ ਨਾਲ ਜੀ.ਕੇ ਅਸਟੇਟ ਦੇ ਮਾਲਿਕ ਨੇ ਦਾਅਵਾ ਕਰਦਿਆਂ ਕਿਹਾ ਜੇਕਰ ਪੰਜਾਬ ਵਿਚ ਅੱਜ ਦੇ ਸਮੇਂ ‘ਚ 10 ਹਜ਼ਾਰ ਟੂਰਿਸਟ ਆ ਰਿਹਾ ਤਾਂ ਸਾਡੇ ਪ੍ਰੋਜੈਕਟ ਦੇ ਆਉਣ ਨਾਲ 10 ਲੱਖ ਟੂਰਿਸਟ ਪੰਜਾਬ ਵਿਚ ਆਵੇਗਾ।
ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਜਿਸ ਤੋਂ ਬਾਅਦ ਸਰਕਾਰ ਵੱਲੋਂ ਉਨ੍ਹਾਂ ਨੂੰ ਇੱਕ ਪਾਜ਼ਿਟਿਵ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾ ਨੇ ਪੰਜਾਬ ਸਰਕਾਰ ਨੂੰ ਦੋ-ਤਿੰਨ ਵਿਚਾਰ ਜਮਾਂ ਕੀਤੇ ਹਨ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕਲੀਅਰੈਂਸ ਦੇ ਕੇ ਦੱਸਣਾ ਹੈ ਕਿ ਉਹ ਸਾਡੇ ਕਿਹੜੇ ਵਿਚਾਰ ‘ਤੇ ਹਾਮੀ ਭਰਦੇ ਹਨ।