ਲੁਧਿਆਣਾ ਵਿੱਚ ਗੁਰਲੀਨ ਅਤੇ ਕੋਮਲਦੀਪ ਕੌਰ ਦੋ ਸਕੀਆਂ ਭੈਣਾਂ ਨੂੰ ਇੱਕ ਦਿਨ ਲਈ ਲੁਧਿਆਣਾ ਦੀ ਡੀ.ਸੀ. ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਤੋਂ ਸਰਕਾਰੀ ਗੱਡੀ ਰਾਹੀਂ ਲਿਆਂਦਾ ਗਿਆ ਅਤੇ ਬਾਅਦ ਵਿੱਚ ਸਰਕਾਰੀ ਗੱਡੀ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਦੇ ਘਰ ਛੱਡਣ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੋਵੇਂ ਭੈਣਾਂ ਨੂੰ ਆਪਣੀ ਕੁਰਸੀ ‘ਤੇ ਬਿਠਾਇਆ। ਦੋਵੇਂ ਭੈਣਾਂ ਡੀਸੀ ਦਾ ਸਾਰਾ ਕੰਮ ਵੀ ਸੰਭਾਲਦੀਆਂ ਸਨ। ਡੀਸੀ ਸਾਕਸ਼ੀ ਸਾਹਨੀ ਨੇ ਦੋਵਾਂ ਭੈਣਾਂ ਦਾ ਸਨਮਾਨ ਵੀ ਕੀਤਾ।
ਲੁਧਿਆਣਾ ਦੇ ਮਾਛੀਵਾੜਾ ਇਲਾਕੇ ਦੇ ਪਿੰਡ ਧੂਲੇਵਾਲ ਦੀ ਰਹਿਣ ਵਾਲੀ 10 ਸਾਲਾ ਗੁਰਲੀਨ ਕੌਰ ਅਤੇ 7 ਸਾਲਾ ਕੋਮਲਦੀਪ ਕੌਰ ਸ਼ਨੀਵਾਰ ਨੂੰ ਇਕ ਦਿਨ ਲਈ ਲੁਧਿਆਣਾ ਦੀ ਡੀ.ਸੀ. ਬਣੀਆ। ਦਰਅਸਲ ਗੁਰਲੀਨ ਕੌਰ ਆਈਏਐਸ ਬਣਨਾ ਚਾਹੁੰਦੀ ਹੈ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਅੱਜ ਡੀਸੀ ਦਫ਼ਤਰ ਪਹੁੰਚੀ। ਜਿੱਥੇ ਉਹ ਡੀਸੀ ਦੀ ਕੁਰਸੀ ‘ਤੇ ਬੈਠ ਕੇ ਸਾਰਾ ਕੰਮ ਦੇਖਦੇ ਰਹੇ। ਜਦੋਂਕਿ ਕੋਮਲਦੀਪ ਅਧਿਆਪਕ ਬਣਨਾ ਚਾਹੁੰਦੀ ਹੈ।
ਦੱਸ ਦਈਏ ਕਿ ਡੀਸੀ ਸਾਕਸ਼ੀ ਸਾਹਨੀ ਕੁਝ ਦਿਨ ਪਹਿਲਾਂ ਪਿੰਡ ਧੁੱਲੇਵਾਲ ਪਹੁੰਚੇ ਸਨ। ਉੱਥੇ ਹੀ ਗੁਰਲੀਨ ਕੌਰ ਨੇ ਡੀਸੀ ਅੱਗੇ ਆਈਏਐਸ ਬਣਨ ਦੀ ਇੱਛਾ ਪ੍ਰਗਟਾਈ ਸੀ। ਜਿਸ ਕਾਰਨ ਅੱਜ ਡੀਸੀ ਸਾਹਨੀ ਨੇ ਉਨ੍ਹਾਂ ਨੂੰ ਬੁਲਾ ਕੇ ਡੀਸੀ ਦੀ ਕੁਰਸੀ ’ਤੇ ਬਿਠਾ ਦਿੱਤਾ। ਡੀਸੀ ਸਾਹਨੀ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਬਾਰੇ ਪੁੱਛਿਆ ਜਾਵੇਗਾ। ਜੋ ਵੀ ਬੱਚੇ ਆਈਏਐਸ, ਆਈਪੀਐਸ, ਅਧਿਆਪਕ ਜਾਂ ਕੋਈ ਵੀ ਬਣਨ ਦਾ ਸੁਪਨਾ ਦੇਖਦੇ ਹਨ, ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਲਈ ਉਨ੍ਹਾਂ ਨੂੰ ਸਬੰਧਤ ਦਫ਼ਤਰਾਂ ਵਿੱਚ ਲਿਜਾਇਆ ਜਾਵੇਗਾ। ਤਾਂ ਜੋ ਉਨ੍ਹਾਂ ਨੂੰ ਹੌਸਲਾ ਮਿਲੇ ਅਤੇ ਉਹ ਆਪਣੀ ਮੰਜ਼ਿਲ ਹਾਸਲ ਕਰਨ ਲਈ ਹਮੇਸ਼ਾ ਤਿਆਰ ਰਹਿਣ। ਉਹ ਵੀ ਸਖ਼ਤ ਮਿਹਨਤ ਕਰਨਗੇ।
ਡੀਸੀ ਸਾਕਸ਼ਾ ਸਾਹਨੀ ਨੇ ਕਿਹਾ ਕਿ ਕੋਈ ਵੀ ਬੱਚਾ ਜੋ ਇਸ ਤਰ੍ਹਾਂ ਸਰਕਾਰੀ ਦਫ਼ਤਰ ਵਿੱਚ ਆ ਕੇ ਆਪਣਾ ਸੁਪਨਾ ਸਾਕਾਰ ਹੁੰਦਾ ਦੇਖਣਾ ਚਾਹੁੰਦਾ ਹੈ, ਉਹ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਿਸੇ ਵੀ ਸਮੇਂ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ 77400-01682 ‘ਤੇ ਕਾਲ ਜਾਂ ਮੈਸੇਜ ਵੀ ਕਰ ਸਕਦੇ ਹਨ।