ਲੁਧਿਆਣਾ ਨਗਰ ਨਿਗਮ ਦੇ ਚੋਣ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਆਪ ਵਿਧਾਇਕਾ ਨੂੰ ਵੱਡਾ ਝਟਕਾ ਲੱਗਾ ਹੈ। ਵਾਰਡ ਨੰਬਰ 61 ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਡਾ. ਸੁਖਚੈਨ ਗੋਗੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰਡ 61 ਤੋਂ ਕਾਂਗਰਸ ਦੀ ਉਮੀਦਵਾਰ ਪਰਮਿੰਦਰ ਕੌਰ ਇੰਦੀ ਨੇ ਜਿੱਤ ਹਾਸਲ ਕੀਤੀ ਹੈ।
ਇਸ ਦੇ ਨਾਲ ਹੀ ਵਾਰਡ ਨੰਬਰ 77 ਤੋਂ ਅਸ਼ੋਕ ਪਰਾਸ਼ਰ ਦੀ ਪਤਨੀ ਮੀਨੂੰ ਪਰਾਸ਼ਰ ਦੀ ਵੀ ਹਾਰ ਹੋਈ ਹੈ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਨੂੰ ਭਾਜਪਾ ਉਮੀਦਵਾਰ ਪੂਨਮ ਰੱਤੜਾ ਨੇ ਵੱਡੀ ਬਹੁਮਤ ਨਾਲ ਹਰਾਇਆ ਹੈ।
ਉੱਥੇ ਹੀ ਵਾਰਡ ਨੰਬਰ 90 ਤੋਂ ਰਾਕੇਸ਼ ਪਰਾਸ਼ਰ ਦੀ ਜਿੱਤ ਹੋਈ ਹੈ। ਰਾਕੇਸ਼ ਪਰਾਸ਼ਰ ਅਸ਼ੋਕ ਪਰਾਸ਼ਰ ਦੇ ਭਰਾ ਹਨ ਜੋ ਕਿ ਆਪ ਉਮੀਦਵਾਰ ਹਨ। ਹਲਕਾ ਉੱਤਰੀ ਤੋਂ ਮਦਨ ਲਾਲ ਬੱਗਾ ਦਾ ਪੁੱਤਰ ਅਮਨ ਬੱਗਾ ਦੀ ਜਿੱਤ ਹੋਈ ਹੈ। ਉੱਥੇ ਹੀ ਵਾਰਡ ਨੰਬਰ 60 ਤੋਂ ਸਾਬਕਾ ਕੈਬਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਦੀ ਹਾਰ ਹੋਈ ਹੈ।