ਕੇਂਦਰ ਸਰਕਾਰ ਵੱਲੋਂ ਲੁਧਿਆਣਾ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ। ਸਰਕਾਰ ਵੱਲੋਂ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ‘ਤੇ ਦੋ ਅਹਿਮ ਅੰਡਰਪਾਸਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਪਹਿਲਾ ਕੈਲਾਸ਼ ਨਗਰ ਅੰਡਰਪਾਸ ਨਾਲ ਆਉਣ ਜਾਣ ਵਾਲੇ ਟ੍ਰੈਫਿਕ ਲਈ ਦੋ 15-ਮੀਟਰ ਦੇ ਅੰਡਰਪਾਸ ਹੋਵੇਗਾ। ਜਿਸ ਨਾਲ ਭੀੜ ਘਟੇਗੀ ਅਤੇ ਕਨੈਕਟੀਵਿਟੀ ਬਿਹਤਰ ਹੋਵੇਗੀ।
ਦੂਸਰਾ ਜੱਸੀਆਂ ਅੰਡਰਪਾਸ ਹੋਵੇਗਾ। ਇਹ ਅੰਡਰਪਾਸ ਜੋ ਟ੍ਰੈਫਿਕ ਦੀ ਰੁਕਾਵਟ ਨੂੰ ਦੂਰ ਕਰੇਗਾ। ਇਨ੍ਹਾਂ 23 ਕਰੋੜ ਦੇ ਪ੍ਰੋਜੈਕਟਾਂ ਵਿੱਚ ਸਰਵਿਸ ਲੇਨਾਂ ਨੂੰ ਵੀ 7 ਮੀਟਰ ਤੋਂ ਵਧਾ ਕੇ 11 ਮੀਟਰ ਕੀਤਾ ਜਾਵੇਗਾ। ਇਹ ਜਾਣਕਾਰੀ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਖਾਸ ਤੌਰ ‘ਤੇ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ।




