Friday, January 24, 2025
spot_img

ਲੁਧਿਆਣਾ ਵਾਸੀਆਂ ਨੇ ਮਹਿਸੂਸ ਕੀਤੀ ਦਾਨ ਕਰਨ ਦੀ ਖੁਸ਼ੀ, ਦਾਨ ਉਤਸਵ-2024 ਨੂੰ ਮਿਲਿਆ ਭਰਵਾਂ ਹੁੰਗਾਰਾ!

Must read

‘ਦਾਨ ਉਤਸਵ’ ਦੌਰਾਨ ਲੋਕਾਂ ਵੱਲੋਂ 1,00,000 ਤੋਂ ਵੱਧ ਕੱਪੜੇ, 5000 ਖਿਡੌਣੇ, 3000 ਜੋੜੇ ਜੁੱਤੀਆਂ, 2000 ਬਿਸਤਰੇ, 1500 ਬਰਤਨ, 3000 ਉਪਕਰਨ, ਕਰਿਆਨਾ, ਈ-ਵੇਸਟ ਆਦਿ ਦਾਨ ਕੀਤੇ ਗਏ

ਲੁਧਿਆਣਾ, 21 ਅਕਤੂਬਰ : ‘ਦਾਨ ਉਤਸਵ-2024’ ਨੂੰ ਵੱਖ-ਵੱਖ ਸ਼ਹਿਰਾਂ ਦੇ ਵਸਨੀਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਵਸਨੀਕਾਂ ਵੱਲੋਂ 1,00,000 ਤੋਂ ਵੱਧ ਕੱਪੜੇ, 5000 ਖਿਡੌਣੇ, 3000 ਜੋੜੇ ਜੁੱਤੀਆਂ, 2000 ਬਿਸਤਰੇ, 1500 ਬਰਤਨ, 3000 ਉਪਕਰਣ, ਕਰਿਆਨੇ, ਈ-ਵੇਸਟ ਆਦਿ ਦਾਨ ਕੀਤੇ ਗਏ ਹਨ। ‘ਦਾਨ ਉਤਸਵ’ ਤਹਿਤ ਦੋ-ਰੋਜ਼ਾ ਵੰਡ ਸਮਾਰੋਹ ਸੋਮਵਾਰ ਨੂੰ ਇਨਡੋਰ ਸਟੇਡੀਅਮ ਪੱਖੋਵਾਲ ਰੋਡ ਵਿਖੇ ਸ਼ੁਰੂ ਹੋਇਆ ਅਤੇ ਪਹਿਲੇ ਦਿਨ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ. ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦਾਨ ਉਤਸਵ ਵਿੱਚ ਭਾਗ ਲੈਣ ਵਾਲਿਆਂ ਅਤੇ ਸਬੰਧਤ ਗੈਰ ਸਰਕਾਰੀ ਸੰਸਥਾਵਾਂ/ਐਸੋਸੀਏਸ਼ਨਾਂ ਨੂੰ ਸਨਮਾਨਿਤ ਕੀਤਾ।
ਦਾਨ ਉਤਸਵ 2024 ਦਾ ਆਯੋਜਨ ਨਗਰ ਨਿਗਮ ਲੁਧਿਆਣਾ ਵੱਲੋਂ ਸਿਟੀ ਨੀਡਜ਼ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੁਹਾਲੀ, ਚੰਡੀਗੜ੍ਹ, ਰੋਪੜ ਅਤੇ ਪਟਿਆਲਾ ਤੋਂ ਇਲਾਵਾ ਇਸ ਸਾਲ ਪੰਚਕੂਲਾ (ਹਰਿਆਣਾ) ਅਤੇ ਦਿੱਲੀ ਵਿੱਚ ਵੀ ਉਤਸਵ ਮਨਾਇਆ ਗਿਆ। ਦਾਨ ਉਤਸਵ ਦੇ ਤਹਿਤ ਦਾਨ ਇਕੱਤਰ ਕਰਨ ਦੀ ਮੁਹਿੰਮ ਅਕਤੂਬਰ ਦੇ ਪਹਿਲੇ ਹਫ਼ਤੇ ਦੌਰਾਨ ਆਯੋਜਿਤ ਕੀਤੀ ਗਈ ਸੀ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਡਰਾਪਿੰਗ ਸੈਂਟਰ ਸਥਾਪਿਤ ਕੀਤੇ ਗਏ ਸਨ ਜਿੱਥੇ ਵਸਨੀਕ ਲੋੜਵੰਦ ਵਿਅਕਤੀਆਂ ਲਈ ਪੁਰਾਣੀਆਂ/ਨਵੀਂਆਂ ਵਸਤਾਂ ਦਾਨ ਕਰ ਸਕਦੇ ਸਨ।
ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਡਾਇਰੈਕਟਰ ਸਿਟੀ ਨੀਡਜ਼ ਮਨੀਤ ਦੀਵਾਨ ਨੇ ਦੱਸਿਆ ਕਿ ਇਸ ਉਤਸਵ ਵਿੱਚ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਜੋ ਕਿ ਇੱਕ ਅਗਾਂਹਵਧੂ ਸਮਾਜ ਲਈ ਸ਼ੁੱਭ ਸੰਕੇਤ ਹੈ।
ਸੇਖੋਂ ਅਤੇ ਦੀਵਾਨ ਨੇ ਦੱਸਿਆ ਕਿ ਇਸ ਉਤਸਵ ਦਾ ਆਯੋਜਨ ਡਿਪਟੀ ਕਮਿਸ਼ਨਰ (ਡੀ.ਸੀ.) ਜਤਿੰਦਰ ਜੋਰਵਾਲ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਅਗਵਾਈ ਹੇਠ ਕੀਤਾ ਗਿਆ। ਇਹ ਉਤਸਵ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਆਰ.ਆਰ.ਆਰ ਅਰਥਾਤ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ ਅਤੇ ਮਿਸ਼ਨ ਲਾਈਫ ਨੂੰ ਉਤਸ਼ਾਹਿਤ ਕਰਦਾ ਹੈ।
ਇਸ ਉਤਸਵ ਦੌਰਾਨ 34 ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ, ਲੋਧੀ ਕਲੱਬ ਦੇ ਮੈਂਬਰਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਕਰਮਚਾਰੀਆਂ ਜਿਨ੍ਹਾਂ ਵਿੱਚ ਯੂ.ਸੀ.ਪੀ.ਐਮ.ਏ, ਫਿਕੋ ਆਦਿ ਸ਼ਾਮਲ ਹਨ, ਨੇ ਵੀ ਸਮੱਗਰੀ ਦਾਨ ਕੀਤੀ ਹੈ। ਐਕਟ ਹਿਊਮਨ; ਮਾਰਸ਼ਲ ਏਡ; ਸਮਾਲ ਆਈਡਿਆ, ਗ੍ਰੇਟ ਆਈਡਿਆ ਸਮੇਤ ਵੱਖ-ਵੱਖ ਐਨ.ਜੀ.ਓਜ਼ ਨੂੰ ਵੀ ਉਹਨਾਂ ਦੀ ਸਰਗਰਮ ਭਾਗੀਦਾਰੀ ਲਈ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲੇ ਦਿਨ ਵੰਡ ਸਮਾਰੋਹ ਵਿੱਚ ਸਿਵਲ ਸਰਜਨ ਪਰਦੀਪ ਕੁਮਾਰ ਮਹਿੰਦਰਾ, ਪ੍ਰਧਾਨ ਫਿਕੋ ਗੁਰਮੀਤ ਸਿੰਘ ਕੁਲਾਰ, ਪ੍ਰਧਾਨ ਯੂ.ਸੀ.ਪੀ.ਐਮ.ਏ ਹਰਸਿਮਰਨਜੀਤ ਸਿੰਘ ਲੱਕੀ, ਐਕਟ ਹਿਊਮਨ ਤੋਂ ਹਰਲੀਨ ਕੌਰ ਨੇ ਵੀ ਸ਼ਿਰਕਤ ਕੀਤੀ।
ਸੇਖੋਂ ਅਤੇ ਦੀਵਾਨ ਨੇ ਦੱਸਿਆ ਕਿ ਦਾਨ ਕੀਤੀ ਸਮੱਗਰੀ ਡਰਾਪਿੰਗ ਸੈਂਟਰਾਂ ਤੋਂ ਇਕੱਠੀ ਕਰ ਲਈ ਗਈ ਹੈ ਅਤੇ ਇਸ ਨੂੰ ਹੁਣ ਇਨਡੋਰ ਸਟੇਡੀਅਮ ਵਿੱਚ ਰੱਖ ਦਿੱਤਾ ਗਿਆ ਹੈ। ਸਮੱਗਰੀ ਨੂੰ ਵੱਖ-ਵੱਖ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਗੈਰ ਸਰਕਾਰੀ ਸੰਸਥਾਵਾਂ ਆਦਿ ਰਾਹੀਂ ਲੋੜਵੰਦ ਵਿਅਕਤੀਆਂ ਵਿੱਚ ਵੰਡੀ ਜਾਵੇਗੀ। ਵੰਡ ਸਮਾਰੋਹ ਮੰਗਲਵਾਰ ਨੂੰ ਵੀ ਇਨਡੋਰ ਸਟੇਡੀਅਮ ਵਿੱਚ ਜਾਰੀ ਰਹੇਗਾ। ਏ.ਡੀ.ਸੀ ਡਾ. ਹਰਜਿੰਦਰ ਸਿੰਘ ਨੇ ਸਿਟੀ ਨੀਡਜ਼, ਐਕਟ ਹਿਊਮਨ ਅਤੇ ਹੋਰ ਸਬੰਧਤ ਐਨ.ਜੀ.ਓਜ਼ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਜਰੂਰਤਮੰਦ ਵਿਅਕਤੀਆਂ ਦੇ ਚਿਹਰੇ ‘ਤੇ ਮੁਸਕਾਨ ਲਿਆਵੇਗਾ। ਉਨ੍ਹਾਂ ਅੱਗੇ ਕਿਹਾ ਕਿ ਵਸਨੀਕਾਂ ਨੂੰ ਸਮਾਜ ਦੀ ਬਿਹਤਰੀ ਲਈ ਬੱਚਿਆਂ ਵਿੱਚ ਦੂਜਿਆਂ ਦੀ ਮਦਦ ਕਰਨ ਦੇ ਸੱਭਿਆਚਾਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article