ਲੁਧਿਆਣਾ, 13 ਸਤੰਬਰ : ਸਾਂਝੇ ਫੋਰਮ, ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਯੂਨੀਅਰ ਇੰਜੀਨੀਅਰ ਦੀ ਬਿਜਲੀ ਮੰਤਰੀ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ 17 ਸਤੰਬਰ ਤੱਕ ਵਧਾਈ ਸਮੂਹਿਕ ਛੁੱਟੀ ਨੂੰ ਕਾਇਮ ਰੱਖਿਆ ਗਿਆ ਹੈ। ਚੱਲ ਰਹੇ ਸੰਘਰਸ਼ ਨੂੰ ਹੋਰ ਮਜਬੂਤ ਕਰਨ ਲਈ ਅੱਜ ਚੌਥੇ ਦਿਨ ਵੀ ਸੂਬੇ ਭਰ ਵਿੱਚ ਗੇਟ ਰੈਲੀਆਂ ਕਰਕੇ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੇਨੈਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ। ਫੋਕਲ ਪੁਆਇੰਟ ਡਵੀਜ਼ਨ ਦੇ ਬਾਹਰ ਵੀ ਸਾਰੇ ਬਿਜਲੀ ਮੁਲਾਜਮਾਂ ਨੇ ਗੇਟ ਰੈਲੀ ਕਰਕੇ ਮੰਨੀਆਂ ਹੋਈਆਂ 15 ਮੰਗਾਂ ਦਾ ਸਰਕੂਲਰ ਜਾਰੀ ਕਰਨ ਦੀ ਮੰਗ ਕੀਤੀ ਗਈ। ਸੁਰਜੀਤ ਸਿੰਘ ਜੋਨ ਸਕੱਤਰ ਟੀਐਸਯੂ, ਦਲਜੀਤ ਸਿੰਘ ਡਵੀਜ਼ਨ ਪ੍ਰਧਾਨ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ, ਗਗਨਦੀਪ ਸ਼ਰਮਾ ਸਰਕਲ ਪ੍ਰਧਾਨ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਅਤੇ ਵਿਕਾਸ ਕੁਮਾਰ ਡਵੀਜ਼ਨ ਪ੍ਰਧਾਨ ਐਸੋਸੀਏਸ਼ਨ ਆਫ ਯੂਨੀਅਰ ਇੰਜੀਨੀਅਰ ਵੱਲੋਂ ਆਯੋਜਿਤ ਗੈਟ ਰੈਲੀ ਦੀ ਸਟੇਜ ਦਾ ਸੰਚਾਲਨ ਰਘਵੀਰ ਸਿੰਘ ਜਮਾਲਪੁਰ ਨੇ ਕੀਤਾ। ਇਸ ਰੈਲੀ ਵਿੱਚ ਬਲਵਿੰਦਰ ਸਿੰਘ ਬਾਜਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਇੰਪਲਾਈਜ ਫੈਡਰੇਸ਼ਨ ਪਹਿਲਵਾਨ, ਰਘਵੀਰ ਸਿੰਘ ਸੂਬਾ ਜੱਥੇਬੰਦਕ ਸਕੱਤਰ ਟੀਐਸਯੂ, ਸਤੀਸ਼ ਕੁਮਾਰ ਪ੍ਰਧਾਨ ਕੇਂਦਰੀ ਜ਼ੋਨ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ, ਗੁਰਪ੍ਰੀਤ ਸਿੰਘ ਮਹਿਦੂਦਾਂ ਡਵੀਜ਼ਨ ਪ੍ਰਧਾਨ ਸੁੰਦਰ ਨਗਰ ਮੰਡਲ, ਕੇਵਲ ਸਿੰਘ ਬਨਵੈਤ ਸੂਬਾ ਮੀਤ ਪ੍ਰਧਾਨ ਪੈਨਸ਼ਨਰ ਯੂਨੀਅਨ, ਅਵਤਾਰ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਅਤੇ ਸੋਬਨ ਸਿੰਘ ਠਾਕੁਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਏਨਾ ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜਦੋਂ ਤੱਕ ਮੰਨੀਆਂ ਹੋਈਆਂ ਮੰਗਾਂ ਦਾ ਸਰਕੂਲਰ ਜਾਰੀ ਨਹੀਂ ਹੁੰਦਾ ਉਸ ਵੇਲੇ ਤੱਕ ਅਸੀ ਅਪਣੇ ਸੰਘਰਸ਼ ਨੂੰ ਕਿਸੇ ਵੀ ਕੀਮਤ ‘ਤੇ ਖਤਮ ਨਹੀਂ ਕਰਾਂਗੇ। ਉਨ੍ਹਾਂ ਸੂਬਾਈ ਆਗੂਆਂ ਵੱਲੋਂ ਪੰਜ ਦਿਨ ਦੀ ਹੋਰ ਵਧਾਈ ਸਮੂਹਿਕ ਛੁੱਟੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਤਿੱਖੇ ਤੋਂ ਤਿੱਖੇ ਸੰਘਰਸ਼ ਲਈ ਤਿਆਰ ਬਰ ਤਿਆਰ ਹਾਂ। ਇਸ ਮੌਕੇ ਗੱਬਰ ਸਿੰਘ, ਧਰਮਪਾਲ, ਗੌਰਵ ਕੁਮਾਰ, ਪਰਦੀਪ ਸਿੰਘ ਜੇਈ, ਕਮਲ ਕੁਮਾਰ, ਦਲਜੀਤ ਸਿੰਘ, ਗੁਰਸੇਵਕ ਸਿੰਘ, ਮਨਿੰਦਰ ਸਿੰਘ ਸੀਐਚਬੀ, ਸਰਤਾਜ਼ ਸਿੰਘ ਜੋਨ ਮੀਤ ਪ੍ਰਧਾਨ, ਵਿਕਰਮਜੀਤ ਅਬੋਹਰ ਸੂਬਾ ਜਰਨਲ ਸਕੱਤਰ ਬਿਨਾ ਤਜ਼ਰਬਾ ਸੰਘਰਸ ਕਮੇਟੀ, ਜੇਈ ਦਵਿੰਦਰ ਸ਼ਰਮਾ, ਕਮਲਦੀਪ ਰਣੀਆਂ, ਦੀਪਕ ਕੁਮਾਰ, ਓਮੇਸ਼ ਕੁਮਾਰ, ਹਿਰਦੇ ਰਾਮ, ਸੁਖਦੇਵ ਸਿੰਘ, ਸ਼ਿਵ ਕੁਮਾਰ, ਅਮਰਜੀਤ ਸਿੰਘ, ਕਰਤਾਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਹੋਰ ਬਿਜਲੀ ਮੁਲਾਜਮ ਹਾਜਰ ਸਨ।