ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਵੱਡਾ ਹੰਗਾਮਾ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਿਵ ਸੇਨਾ ਆਗੂ ਨੇ ਟੋਲ ਪਲਾਜ਼ਾ ‘ਤੇ ਕੰਮ ਕਰ ਰਹੀ ਲੜਕੀ ਨਾਲ ਬਦ ਸਲੂਕੀ ਕੀਤੀ ਅਤੇ ਆਪਣੇ ਸ਼ਿਵ ਸੈਨਾ ਹੋਣ ਰੋਹਬ ਪਾ ਕੇ ਕੁੜੀ ਨੂੰ ਗਾਲ੍ਹਾਂ ਕੱਢੀਆਂ। ਪੱਤਰਕਾਰ ਵੱਲੋਂ ਲੜਕੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਟੋਲ ਭਰਾਉਣ ਲਈ ਕਿਹਾ ਤਾਂ ਮੈਨੂੰ ਉਸ ਵਿਅਕਤੀ ਨੇ ਕਿਹਾ ਕਿ ਤੈਨੂੰ ਪਤਾ ਨਹੀਂ ਮੈਂ ਸ਼ਿਵ ਸੈਨਾ ਦਾ ਹੈ ਮੈਂ ਟੋਲ ਨਹੀਂ ਦੇਣਾ।
ਲੜਕੀ ਨੇ ਕਿਹਾ ਕਿ ਜਦ ਮੈਂ ਉਸਨੂੰ ਕਿਹਾ ਕਿ ਇਸ ਬਾਰੇ ਦਫ਼ਤਰ ‘ਚ ਗੱਲ ਕਰ ਲਓ ਤਾਂ ਉਸਨੇ ਮੇਰੇ ਨਾਲ ਬਦਸਲੂਕੀ ਕੀਤੀ ਅਤੇ ਮੈਨੂੰ ਗਾਲ੍ਹਾਂ ਦੇਣ ਲੱਗ ਗਿਆ ਅਤੇ ਟੋਲ ਦਾ ਫਾਟਕ ਤੋੜ ਕੇ ਨਿਕਲ ਗਿਆ। ਟੋਲ ਦੇ ਕਰਮਚਾਰੀਆਂ ਨੇ ਕਿਹਾ ਕਿ ਸਾਡੇ ਵੱਲੋਂ ਉਸ ਦੀ ਗੱਡੀ ਦਾ ਨੰਬਰ ਨੋਟ ਕਰ ਲਿਆ ਗਿਆ ਹੈ ਅਤੇ ਇਸ ‘ਤੇ ਕਨੂੰਨੀ ਕਾਰਵਾਈ ਦੀ ਮੰਗ ਕਰਾਂਗੇ।