ਲੁਧਿਆਣਾ ਮਾਂ ਬਗਲਾਮੁਖੀ ਧਾਮ ਪੱਖੋਵਾਲ ਰੋਡ ਵਿਖੇ 225 ਘੰਟੇ ਲਗਾਤਾਰ ਮਹਾਯੱਗ ਕਰਵਾਇਆ ਜਾ ਰਿਹਾ ਹੈ। 30 ਜਨਵਰੀ ਤੋਂ 8 ਫਰਵਰੀ ਤੱਕ ਹੋਣ ਵਾਲੇ ਅਖੰਡ ਮਹਾਯੱਗ ’ਚ ਹਰ ਮਾਂ ਸ਼ਰਧਾਲੂ ਚੜ੍ਹਾਵਾ ਚੜ੍ਹਾਉਣ ਲਈ ਤਿਆਰ-ਬਰ-ਤਿਆਰ ਹੋ ਰਿਹਾ ਹੈ। ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ ਅਖੰਡ ਮਹਾਯੱਗ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਅਖੰਡ ਮਹਾਯੱਗ ਸਬੰਧੀ ਪਤਵੰਤਿਆਂ ਨੂੰ ਭਾਵਨਾਵਾਂ ਨਾਲ ਸੱਦਾ ਪੱਤਰ ਭੇਟ ਕੀਤੇ ਜਾ ਰਹੇ ਹਨ।