Tuesday, November 5, 2024
spot_img

ਲੁਧਿਆਣਾ ਬਾਰੂਦ ਦੇ ਢੇਰ ’ਤੇ, ਇਕ ਚੰਗਿਆੜੀ ਕਰ ਸਕਦੀ ਹੈ ਭਾਰੀ ਨੁਕਸਾਨ !

Must read

ਦੀਵਾਲੀ ਨੂੰ ਲੈ ਕੇ ਪਟਾਕਾ ਬਾਜ਼ਾਰ ਪੂਰੀ ਤਰ੍ਹਾਂ ਸਜ ਗਿਆ ਹੈ। ਜਲੰਧਰ ਬਾਈਪਾਸ ਨੇੜੇ ਸਥਿਤ ਦਾਣਾ ਮੰਡੀ ’ਚ ਲੁਧਿਆਣਾ ਦੀ ਹੋਲਸੇਲ ਪਟਾਕਾ ਬਾਜ਼ਾਰ ਲਗਾਇਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਹੋਲਸੇਲ ਪਟਾਕਾ ਬਾਜ਼ਾਰ ਵਿੱਚ ਰੋਜ਼ਾਨਾ ਚੈਕਿੰਗ ਕੀਤੀ ਜਾਂਦੀ ਹੈ ਪਰ ਦੁਕਾਨਦਾਰ ਫਿਰ ਵੀ ਪ੍ਰਸ਼ਾਸਨ ਦੇ ਨੱਕ ਹੇਠਾਂ ਐਨਾ ਵੱਡਾ ਜ਼ੋਖ਼ਮ ਲੈ ਕੇ ਬੈਠੇ ਹਨ। ਜੇ ਗੱਲ ਕਰੀਏ ਤਾਂ ਜਲੰਧਰ ਬਾਈਪਾਸ ਦੇ ਆਲੇ-ਦੁਆਲੇ ਦਾ ਪੂਰਾ ਇਲਾਕਾ ਬਾਰੂਦ ਦੇ ਢੇਰ ’ਤੇ ਬੈਠਾ ਹੈ ਅਤੇ ਇਕ ਚੰਗਿਆੜੀ ਲੁਧਿਆਣਾ ਨੂੰ ਐਨਾ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ ਕਿ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਪ੍ਰਸ਼ਾਸਨ ਵਲੋਂ 9 ਬਾਏ 27 ਦੀ ਦੁਕਾਨ ਨੂੰ ਲਾਇਸੈਂਸ ਵਜੋਂ ਤਿਆਰ ਕਰਨ ਲਈ ਕਿਹਾ ਗਿਆ ਹੈ। ਪਰ ਦੁਕਾਨਦਾਰਾਂ ਨੇ ਜਿਨ੍ਹਾਂ ਮਾਲ ਦੁਕਾਨਾਂ ਦੇ ਅੰਦਰ ਰੱਖਿਆ ਹੈ, ਉਸ ਤੋਂ ਕਿਤੇ ਵੱਧ ਸਟਾਕ ਸਟਾਕ ਬਾਹਰ ਖੁੱਲੇ ਵਿੱਚ ਰੱਖਿਆ ਹੋਇਆ ਹੈ। ਦੁਕਾਨਦਾਰਾਂ ਵਲੋਂ ਪ੍ਰਸ਼ਾਸਨ ਦੀ ਢਿੱਲ ਦਾ ਫਾਇਦਾ ਉਠਿਆ ਜਾ ਰਿਹਾ ਹੈ ਅਤੇ ਆਮ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿ ਹਜ਼ਾਰਾਂ ਟਨ ਮਾਲ ਦਾਣਾ ਮੰਡੀ ਦੇ ਸ਼ੈੱਡ ਹੇਠ ਖੁੱਲ੍ਹੇ ’ਚ ਪਿਆ ਹੈ। ਉੱਥੇ ਕੋਈ ਸੁਰੱਖਿਆ ਗਾਰਡ ਵੀ ਤਾਇਨਾਤ ਨਹੀਂ ਹੈ। ਜਿਸ ਕਾਰਨ ਉੱਥੇ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਕਿਸੇ ਸ਼ਰਾਰਤੀ ਅਨਸਰ ਨੇ ਕੋਈ ਸ਼ਰਾਰਤ ਕਰ ਦਿੱਤੀ ਤਾਂ ਇਸ ਦਾ ਨਤੀਜਾ ਲੋਕਾਂ ਨੂੰ ਭੁਗਤਣਾ ਪਵੇਗਾ ਅਤੇ ਇਸ ਸਭ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਹੱਥ ਤੇ ਹੱਥ ਰੱਖ ਕੇ ਚੁੱਪ ਬੈਠੇ ਹਨ।

ਪ੍ਰਸ਼ਾਸਨ ਵਲੋਂ ਸ਼ਹਿਰ ਵਿੱਚ ਛੇ ਥਾਵਾਂ ’ਤੇ 64 ਦੁਕਾਨਾਂ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਹੋਲਸੇਲ ਬਾਜ਼ਾਰ ਦਾਣਾ ਮੰਡੀ ਵਿੱਚ ਲੱਗਿਆ ਹੋਇਆ ਹੈ ਅਤੇ ਜ਼ਿਆਦਾਤਰ ਦੁਕਾਨਾਂ ਵੀ ਇੱਥੇ ਹੀ ਹਨ। ਪ੍ਰਸ਼ਾਸਨ ਅਤੇ ਸਰਕਾਰ ਦੇ ਹੁਕਮਾਂ ਅਨੁਸਾਰ 9 ਬਾਈ 27 ਦੀ ਦੁਕਾਨ ਤਿਆਰ ਕੀਤੀਆਂ ਗਈਆਂ ਹਨ ਅਤੇ ਹਰ ਦੁਕਾਨਦਾਰ 12 ਸੋ ਕਿਲੋ ਤੱਕ ਪਟਾਕਾ ਦੁਕਾਨ ਦੇ ਅੰਦਰ ਰੱਖ ਸਕਦਾ ਹੈ ਅਤੇ ਉਥੇ ਹੀ ਹਜ਼ਾਰਾਂ ਟਨ ਪਟਾਕਾ ਦਾਣਾ ਮੰਡੀ ਦੇ ਸਾਹਮਣੇ ਵਾਲੇ ਸ਼ੈੱਡ ਹੇਠ ਖੁੱਲ੍ਹੇ ਵਿੱਚ ਰੱਖਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉੱਥੇ ਸੁਰੱਖਿਆ ਲਈ ਕੋਈ ਵੀ ਤਾਇਨਾਤ ਨਹੀਂ ਹੈ। ਦੁਕਾਨਦਾਰ ਅਤੇ ਉਨ੍ਹਾਂ ਦੇ ਕਰਮਚਾਰੀ ਆਪਣੇ ਕੰਮ ਵਿੱਚ ਰੁੱਝੇ ਹੋਏ ਹਨ। ਲੋੜ ਪੈਣ ’ਤੇ ਉਹ ਪੇਟੀ ਚੁੱਕੇ ਲੈ ਆਉਂਦੇ ਹਨ ਪਰ ਜੇ ਕਿਸੇ ਨੇ ਕੋਈ ਕੋਈ ਸ਼ਰਾਰਤ ਕਰ ਦਿੱਤੀ ਤਾਂ ਉੱਥੇ ਕਿੰਨੇ ਲੋਕਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਨਿਯਮਾਂ ਅਨੁਸਾਰ ਉਥੇ ਫਾਇਰ ਬ੍ਰਿਗੇਡ ਦੀ ਗੱਡੀ ਹੋਣੀ ਚਾਹੀਦੀ ਹੈ, ਦੁਕਾਨਾਂ ਤਾਂ ਤਿਆਰ ਹਨ ਅਤੇ ਉਥੇ ਫਾਇਰ ਬ੍ਰਿਗੇਡ ਦੀ ਇਕ ਵੀ ਗੱਡੀ ਨਹੀਂ ਹੈ। ਇਸ ਦੇ ਨਾਲ ਹੀ ਦੁਕਾਨਾਂ ਦੇ ਨੇੜੇ ਪਾਰਕਿੰਗ ਦੀ ਸਖ਼ਤ ਮਨਾਹੀ ਹੈ। ਪਰ ਦੁਕਾਨਦਾਰਾਂ ਦੇ ਨਾਲ-ਨਾਲ ਆਮ ਲੋਕ ਨੇ ਵੀ ਆਪਣੇ ਵਾਹਨ ਉਥੇ ਹੀ ਪਾਰਕ ਕੀਤੇ ਹੋਏ ਹਨ। ਪਟਾਕਿਆਂ ਦੇ ਨੇੜੇ ਜਲਣਸ਼ੀਲ ਸਮੱਗਰੀ ਨਹੀਂ ਹੋਣੀ ਚਾਹੀਦੀ, ਪਰ ਪੁਲੀਸ ਦੇ ਬਿਲਕੁਲ ਸਾਹਮਣੇ ਵਾਹਨ ਆ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਨਹੀਂ ਰੋਕ ਰਿਹਾ। ਬਾਜ਼ਾਰ ਵਿੱਚ ਕਿਸੇ ਕਿਸਮ ਦੀ ਕੋਈ ਸੁਰੱਖਿਆ ਨਹੀਂ ਹੈ। ਕੋਈ ਸੁਰੱਖਿਆ ਗਾਰਡ ਜਾਂ ਪੁਲੀਸ ਮੁਲਾਜ਼ਮ ਤਾਇਨਾਤ ਨਹੀਂ ਹੈ ਤਾਂ ਜੋ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਮੈਂਬਰਾਂ ਦੇ ਨਾਲ-ਨਾਲ ਘੁੰਮਦੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖੀ ਜਾ ਸਕੇ।

40 ਦੁਕਾਨਾਂ ਨੂੰ ਮਨਜ਼ੂਰੀ, ਪਰ ਪ੍ਰਸ਼ਾਸਨ ਦੇ ਨੱਕ ਹੇਠ ਲਗਾ ਦਿੱਤੀਆਂ 41 ਦੁਕਾਨਾਂ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਣਾ ਮੰਡੀ ਵਿੱਚ ਵੱਧ ਤੋਂ ਵੱਧ ਚਾਲੀ ਦੁਕਾਨਾਂ ਲਗਾਉਣ ਦੀ ਮਨਜ਼ੂਰੀ ਦਿੱਤੀ ਸੀ ਪਰ ਪ੍ਰਸ਼ਾਸਨ ਦੇ ਨੱਕ ਹੇਠ 40 ਦੀ ਥਾਂ 41 ਦੁਕਾਨਾਂ ਲਗਾ ਦਿੱਤੀਆਂ ਗਈਆਂ। ਉੱਥੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਚਾਲੀ ਦੁਕਾਨਾਂ ਲਗਾਉਣ ਦੀ ਮਨਜ਼ੂਰੀ ਸੀ ਤਾਂ ਫਿਰ ਕਿਸ ਦੀ ਇਜਾਜ਼ਤ ਨਾਲ ਉੱਥੇ ਇੱਕ ਹੋਰ ਦੁਕਾਨ ਲਗਾਈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਅਧਿਕਾਰੀਆਂ ਨੇ ਮਾਰਕੀਟ ਦਾ ਦੌਰਾ ਚੁੱਕੇ ਹਨ ਅਤੇ ਉਥੇ 41 ਦੁਕਾਨਾਂ ਲੱਗ ਗਈਆਂ ਹਨ। ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਇਹ ਦੁਕਾਨ ਕਿਸ ਦੇ ਕਹਿਣ ’ਤੇ ਲਗਾਈ ਗਈ ਹੈ। ਗੈਰ-ਕਾਨੂੰਨੀ ਢੰਗ ਨਾਲ ਦੁਕਾਨ ਲੱਗ ਗਈ ਹੈ ਅਤੇ ਪਟਾਕਾ ਲਗਾ ਕੇ ਕਾਰੋਬਾਰੀ ਬੈਠ ਵੀ ਗਏ ਹਨ। ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ।

ਕੀ ਕਹਿੰਦੇ ਹਨ ਪੁਲੀਸ ਅਧਿਕਾਰੀ?

ਸੰਯੁਕਤ ਪੁਲੀਸ ਕਮਿਸ਼ਨਰ ਸ਼ੁਭਮ ਅਗਰਵਾਲ ਨੇ ਕਿਹਾ ਕਿ ਇਕ ਹੋਰ ਦੁਕਾਨ ਜਿਆਦਾ ਕਿਵੇਂ ਬਣੀ, ਉਨ੍ਹਾਂ ਨੂੰ ਇਸ ਬਾਰੇ ਵਿੱਚ ਪਤਾ ਨਹੀਂ ਹੈ। ਉਹ ਇਸ ਬਾਰੇ ਪਤਾ ਕਰਨਗੇ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਯਮ ਅਨੁਸਾਰ ਹਰ ਕੰਮ ਕੀਤਾ ਜਾਵੇਗਾ। ਕਿਸੇ ਨੂੰ ਵੀ ਨਿਯਮ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਟਾਕਿਆਂ ਵਪਾਰੀਆਂ ਨੂੰ ਹਰ ਸਹੂਲਤ ਰੱਖਣੀ ਹੋਵੇਗੀ ਅਤੇ ਕਿਸੇ ਨੂੰ ਵੀ ਕਿਸੇ ਦੀ ਜਾਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article