ਲੁਧਿਆਣਾ ਦੀ ਡੀਸੀ ਵੱਲੋਂ ਮੌਜੂਦਾ ਅਪਾਤਾਕਾਲ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਵਿਭਾਗ ਜਿਵੇਂ ਕਿ ਨਗਰ ਨਿਗਮ ਲੁਧਿਆਣਾ, ਦਫਤਰ ਵਧੀਕ ਡਿਪਟੀ ਕਮਿਸ਼ਨਰ, ਲੁਧਿਆਣਾ, ਦਫਤਰ ਉਪ ਮੰਡਲ ਮੈਜਿਸਟਰੇਟਸ, ਲੁਧਿਆਣਾ, ਦਫਤਰ ਸਿਵਲ ਸਰਜਨ ਲੁਧਿਆਣਾ ਅਤੇ ਐਨ.ਡੀ.ਆਰ.ਐਫ/ਆਰਮੀ ਲੁਧਿਆਣਾ ਨਾਲ ਤਾਲਮੇਲ ਰੱਖਣ ਲਈ ਯਸ਼ਪਾਲ ਸ਼ਰਮਾ ਸੁਪਰਡੰਟ ਗਰੇਡ-1, ਦਫਤਰ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਇਨ੍ਹਾਂ ਸਬੰਧਤ ਵਿਭਾਗਾਂ ਪਾਸੇ ਲੋੜੀਂਦੀਆਂ ਰਿਪੋਰਟਾਂ ਕਰਨ ਅਤੇ ਹੋਰ ਕੰਮਾਂ ਲਈ ਦਫਤਰ ਡਿਪਟੀ ਕਮਿਸ਼ਨਰ, ਲੁਧਿਆਣਾ ਵਿਖੇ ਹੇਠ ਲਿਖੇ ਅਨੁਸਾਰ ਟੀਮਾਂ ਦਾ ਗਠਨ ਕੀਤਾ ਜਾਂਦਾ ਹੈ। ਇਹ ਟੀਮਾਂ 24×7 ਮੌਜੂਦ ਰਹਿਣਗੀਆਂ ਅਤੇ ਜਿਲ੍ਹੇ ਅਤੇ ਪੰਜਾਬ ਦੀਆਂ ਏਜੰਸੀਆਂ ਨਾਲ ਤਾਲਮੇਲ, ਸਪੋਰਟ ਅਤੇ ਸਹਿਯੋਗ ਕਰਨਗੀਆਂ। ਜੇਕਰ ਤੁਹਾਨੂੰ ਕੋਈ ਵੀ ਲੋੜ ਪੈਂਦੀ ਹੈ ਤਾਂ ਤੁਸੀਂ ਹੇਠਾਂ ਦਿੱਤੀ ਲਿਸਟ ਵਿਚਲੇ ਨੰਬਰਾਂ ‘ਤੇ ਕਿਸੇ ਟਾਈਮ ਵੀ ਫੋਨ ਕਰ ਸਕਦੇ ਹੋ।