ਹਰਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਗਰਚਾ ਲੁਧਿਆਣਾ ਨੇ ਥਾਣਾ ਸਦਰ ਨੂੰ ਸ਼ਿਕਾਇਤ ਦਿੰਦਿਆ ਦਸਿਆ ਸੀ ਕਿ ਉਹ ਆਪਣੀ ਪਤਨੀ ਅਮਰਿੰਦਰ ਕੋਰ ਨਾਲ ਜੈਪੁਰ ਵਿਖੇ ਆਪਣੇ ਦੋਸਤ ਦੇ ਲੜਕੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਘਰ ਵਿੱਚ ਖਾਣਾ ਬਨਾਉਣ ਵਾਸਤੇ ਕਰਨ ਨਾਮ ਦਾ ਨੋਕਰ ਰੱਖਿਆ ਸੀ ਜੋ ਨੇਪਾਲ ਦਾ ਰਹਿਣ ਵਾਲਾ ਸੀ। ਰੇਨੂੰ ਨਾਮ ਦੀ ਨੋਕਰਾਣੀ ਵੀ ਘਰ ਵਿੱਚ ਸਫਾਈ ਲਈ ਰੱਖੀ ਹੋਈ ਸੀ। ਦਲੀਪ ਕੋਰ ਭੂਆ ਉਹਨਾ ਦੇ ਘਰ ਵਿੱਚ ਕਰੀਬ 3 ਮਹੀਨੇ ਤੋ ਰਹਿਣ ਲਈ ਆਈ ਹੋਈ ਸੀ।
ਉਹਨਾਂ ਅੱਗੇ ਦਸਿਆ ਕਿ ਮਿਤੀ 18.09.2023 ਨੂੰ ਵਕਤ ਕਰੀਬ 9:15 ਸਵੇਰੇ ਮੇਰੇ ਡਰਾਈਵਰ ਦਾ ਫੋਨ ਆਇਆ ਕਿ ਮੇਰੇ ਮਾਤਾ ਪਿਤਾ ਕਾਫੀ ਸਮੇ ਤੋ ਘਰ ਦਾ ਗੇਟ ਨਹੀ ਖੋਲ ਰਹੇ। ਜਿਸ ਤੇ ਸਾਡੇ ਡਰਾਈਵਰ ਨੇ ਆਢੀ ਗੁਆਢੀਆ ਦੀ ਮਦਦ ਨਾਲ ਘਰ ਅੰਦਰ ਦਾਖਲ ਹੋ ਕੇ ਚੈਕ ਕੀਤਾ ਤਾਂ ਮਾਤਾ ਦਲਜੀਤ ਕੋਰ ਘਰ ਦੀ ਲੋਬੀ ਵਿੱਚ, ਭੂਆ ਦਲੀਪ ਕੋਰ ਕਮਰੇ ਵਿੱਚ ਬੇਹੋਸ਼ ਪਏ ਸਨ। ਜਿਨ੍ਹਾ ਦੇ ਸਿਰ ਵਿੱਚੋ ਖੂਨ ਨਿਕਲ ਰਿਹਾ ਸੀ ਅਤੇ ਜਗਦੀਸ਼ ਸਿੰਘ ਗਰਚਾ ਆਪਣੇ ਕਮਰੇ ਵਿੱਚ ਬੈਡ ਤੋ ਹੇਠਾ ਡਿੱਗੇ ਸਨ ਤੇ ਬੇਹੋਸ਼ ਪਏ ਸਨ ਤੇ ਸਾਡੀ ਨੌਕਰਾਣੀ ਰੇਂਨੂੰ ਵੀ ਘਰ ਦੇ ਉੱਪਰਲੇ ਕਮਰੇ ਵਿੱਚ ਬੇਹੋਸ਼ ਪਈ ਸੀ।
ਹਰਜਿੰਦਰ ਸਿੰਘ ਆਪਣੀ ਪਤਨੀ ਨਾਲ ਵਾਪਸ ਆਪਣੇ ਘਰ ਆ ਗਿਆ। ਪਰਿਵਾਰਿਕ ਮੈਬਰਾ ਨੂੰ ਗੁਆਢੀਆ ਵੱਲੋ ਇਲਾਜ ਲਈ ਪੰਚਮ ਹਸਪਤਾਲ ਦਾਖਲ ਕਰਵਾਇਆ ਸੀ। ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਘਰ ਵਿੱਚੋ ਪਰਿਵਾਰਿਕ ਮੈਬਰਾ ਦੇ ਗਹਿਣੇ, ਕੀਮਤੀ ਚੀਜਾ ਅਤੇ ਨਗਦੀ ਵਗੈਰਾ ਚੋਰੀ ਹੋ ਗਈ ਸੀ। ਉਸ ਨੂੰ ਪੂਰਾ ਯਕੀਨ ਹੈ ਕਿ ਉਕਤ ਚੋਰੀ ਪਿੱਛੇ ਸਾਡੇ ਨੋਕਰ ਕਰਨ ਦਾ ਹੱਥ ਹੈ। ਜਿਸ ਨੇ ਪਰਿਵਾਰਿਕ ਮੈਬਰਾ ਨੂੰ ਰਾਤ ਦਾ ਖਾਣਾ ਦੇਣ ਸਮੇ ਖਾਣੇ ਵਿੱਚ ਕੋਈ ਜਹਿਰੀਲ਼ੀ ਵਸਤੂ ਮਿਲਾ ਕੇ ਉਹਨਾ ਨੂੰ ਬੇਹੋਸ਼ ਕਰਕੇ ਉਕਤ ਚੋਰੀ ਨੂੰ ਅੰਜਾਮ ਦਿਤਾ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 189 ਮਿਤੀ 19.09.2023 ਅ/ਧ 328,457,381ਭਾ.ਦੰਡ ਥਾਣਾ ਸਦਰ ਲੁਧਿਆਣਾ ਦਰਜ ਰਜਿਸਟਰ ਕਰਾਇਆ ਗਿਆ।
ਸਮਨਦੀਪ ਸਿੰਘ ਸਿੱਧੂ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐਸ., ਡਿਪਟੀ ਕਮਿਸਨਰ ਪੁਲਿਸ, ਦਿਹਾਤੀ, ਲੁਧਿਆਣਾ, ਸੁਹੇਲ ਕਾਸਿਮ ਮੀਰ, ਆਈ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2, ਲੁਧਿਆਣਾ, ਗੁਰਇਕਬਾਲ ਸਿੰਘ ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ, ਦੱਖਣੀ, ਲੁਧਿਆਣਾ ਦੀ ਯੋਗ ਅਗਵਾਈ ਹੇਠ ਇੰਸ. ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਦਰ, ਲੁਧਿਆਣਾ ਅਤੇ ਹੋਰ ਪੁਲਿਸ ਟੀਮਾ ਗਠਿਤ ਕੀਤੀਆ ਗਈਆ। ਵਾਰਦਾਤ ਸਬੰਧੀ ਸੂਚਨਾ ਤੁਰੰਤ ਪੰਜਾਬ ਦੇ ਸਾਰੇ ਜਿਲਿਆ। ਹੋਰ ਬਾਹਰਲੇ ਸੂਬਿਆ ਦੀ ਪੁਲਿਸ ਨਾਲ ਤਾਲਮੇਲ ਕੀਤਾ ਗਿਆ। ਦੋਸ਼ੀਆਨ ਬਾਰੇ ਖੂਫੀਆ ਅਤੇ ਟੈਕਨੀਕਲ ਤਰੀਕੇ ਨਾਲ ਜਾਣਕਾਰੀ ਇੱਕਤਰ ਕਰਕੇ ਦੋਸ਼ੀਆਨ ਦੀ ਤਲਾਸ਼ ਲਈ ਮਿਤੀ 18.09.2023 ਨੂੰ 2 ਪੁਲਿਸ ਟੀਮਾਂ ਦਿੱਲੀ ਭੇਜੀਆ ਗਈਆ। ਜਿਨਾਂ ਨੇ ਦਿੱਲੀ ਪੁਲਿਸ ਨਾਲ, ਸਾਂਝੇ ਅਪਰੇਸ਼ਨ ਤਹਿਤ ਥਾਣਾ ਪੜਪੜ ਗੰਜ, ਨਵੀ ਦਿੱਲੀ ਤੋ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਕਰਨ ਬਹਾਦਰ, ਅਤੇ ਇਸ ਦੇ ਦੋ ਸਾਥੀਆਂ ਸਰਜਨ ਸ਼ਾਹੀ, ਕਿਸ਼ਨ ਬਹਾਦਰ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾ ਨੂੰ ਲੁਧਿਆਣਾ ਪੁਲਿਸ ਵੱਲੋ ਰਾਹਦਾਰੀ ਰਿਮਾਂਡ ਰਾਹੀ ਲਿਆਦਾ ਗਿਆ। ਲੁਧਿਆਣਾ ਪੁਲਿਸ ਵੱਲੋਂ ਦਿੱਲੀ ਪੁਲਿਸ ਨਾਲ ਜੁਆਂਇੰਟ ਅਪਰੇਸ਼ਨ ਤਹਿਤ ਇਸ ਵਾਰਦਾਤ ਨੂੰ 24 ਘੰਟੇ ਦੇ ਸਮੇ ਅੰਦਰ ਹੀ ਟਰੇਸ ਕਰਕੇ 3 ਦੋਸ਼ੀਆ ਨੂੰ ਗ੍ਰਿਫਤਾਰ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।