ਲੁਧਿਆਣਾ ਦੀ ਜਮਾਲਪੁਰ ਭਾਮੀਆਂ ਦੇ ਗਾਰਡਨ ਕਲੋਨੀ ਇਲਾਕੇ ਵਿਚ ਬੀਤੇ ਦਿਨੀਂ ਹੋਏ ਇਕ ਮਹਿਲਾ ਟੀਚਰ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਵਲੋਂ ਸੁਲਝਾ ਲਿਆ ਹੈ। ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਇਹ ਕਤਲ ਮਹਿਲਾ ਦੇ ਪਤੀ ਨੇ ਹੀ ਕੀਤਾ ਸੀ ਜੋ ਕਿ ਘਰ ਵਿੱਚ ਕਲੇਸ਼ ਤੋਂ ਤੰਗ ਆ ਕੇ ਰੰਜਸ਼ ਰੱਖ ਚੁੱਕਾ ਸੀ।
ਪੁਲਿਸ ਨੇ ਜਦੋਂ ਜਾਂਚ ਕੀਤੀ ਤੇ ਵੇਖਿਆ ਕਿ ਮਹਿਲਾ ਦੇ ਗਲੇ ਦੀ ਚੈਨ ਅਤੇ ਕਨ ਦੇ ਗਹਿਣੇ ਉਂਵੇ ਹੀ ਸਨ। ਜਿਸ ਤੋਂ ਇਸ ਵਿੱਚ ਲੁੱਟ ਦੀ ਥਿਊਰੀ ਨਿਕਲ ਗਈ । ਜਦੋਂ ਆਲੇ ਦੁਆਲੇ ਜਾਂਚ ਕੀਤੀ ਤਾਂ ਮਿਆਂ ਬੀਵੀ ਚ ਝਗੜੇ ਬਾਰੇ ਖੁਲਾਸਾ ਹੋਇਆ। ਅਤੇ ਪਤੀ ਨੇ ਪੁੱਛ ਗਿੱਛ ਚ ਸਾਰੀ ਕਹਾਣੀ ਉਗਲ ਦਿਤੀ। ਇਹ ਵੀ ਪਤਾ ਲਗਿਆ ਕਿ ਕਤਲ ਬਾਰੇ ਵਡੇ ਮੂੰਡੇ ਨੇ ਪਤਾ ਲਗ ਗਿਆ ਸੀ ਪਰ ਊਸ ਨੇ ਇਸ ਗੱਲ।ਨੂੰ ਲੂਕਾ ਲਿਆ। ਬੱਚਾ ਹੋਣ ਕਰਕੇ ਅਤੇ ਉਸ ਦੀ ਅਗਰੇਲੀ ਜਿੰਦਗੀ ਨੂੰ ਵੇਖਦਿਆਂ ਪੁਲਿਸ ਨੇ ਊਸ ਤੇ ਕੋਈ ਕਾਰਵਾਈ ਨਹੀਂ ਕੀਤੀ ਹੈ।