ਲੁਧਿਆਣਾ, 19 ਅਗਸਤ : ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ 6 ਲੋਕਾਂ ਅਤੇ ਆਟੋ ਗੈਂਗ ਦੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਪਹਿਲਾਂ ਸਵਾਰੀਆਂ ਨੂੰ ਆਟੋ ‘ਚ ਬਿਠਾ ਲੈਂਦੇ ਸਨ ਅਤੇ ਫਿਰ ਬੰਦੂਕ ਦੀ ਨੋਕ ‘ਤੇ ਲੁੱਟ ਲੈਂਦੇ ਸਨ। ਪੁਲਿਸ ਨੇ ਸੋਮਵਾਰ ਨੂੰ ਇਨ੍ਹਾਂ ਲੋਕਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ।
ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲੀਸ ਨੇ ਨਾਕਾਬੰਦੀ ਕਰ ਕੇ ਸਾਵਨ ਉਰਫ਼ ਰਾਜਾ, ਨਵਦੀਪ ਉਰਫ਼ ਨਵੀ, ਦੀਪਕ ਕੁਮਾਰ, ਅਕਸ਼ੈ ਕੁਮਾਰ, ਸੋਨੂੰ, ਸੂਰਜ ਕੁਮਾਰ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਜ਼ਿਆਦਾਤਰ ਰਾਤ ਨੂੰ ਦੋਪਹੀਆ ਵਾਹਨ ਚਾਲਕਾਂ ਨੂੰ ਰੋਕਦੇ ਸਨ। ਉਹ ਉਨ੍ਹਾਂ ਨੂੰ ਹਥਿਆਰ ਦਿਖਾਉਂਦੇ, ਲੁੱਟ ਲੈਂਦੇ ਅਤੇ ਭੱਜ ਜਾਂਦੇ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਐਕਟਿਵਾ, ਦੋ ਬਾਈਕ, 12 ਮੋਬਾਈਲ ਫ਼ੋਨ, ਇੱਕ ਲੋਹੇ ਦਾ ਦਾਤ ਅਤੇ ਇੱਕ ਬੇਸਬਾਲ ਬਰਾਮਦ ਕੀਤਾ ਹੈ।
ਇੱਕ ਹੋਰ ਮਾਮਲੇ ‘ਚ ਏ.ਡੀ.ਸੀ.ਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਸ ਨੇ ਨਾਕਾਬੰਦੀ ਕਰ ਕੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਬਲਵੀਰ ਸਿੰਘ ਵਾਸੀ ਗੋਪਾਲਪੁਰ ਕਾਲੋਨੀ, ਲੁਧਿਆਣਾ, ਮਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਵਾਸੀ ਅਮਨਾ, ਲੁਧਿਆਣਾ ਵਜੋਂ ਹੋਈ ਹੈ ਇਹ ਦੋਸ਼ੀ ਇੱਕ ਆਟੋ ਚਲਾਉਂਦੇ ਹਨ ਜੋ ਯਾਤਰੀਆਂ ਨੂੰ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਤੋਂ ਆਟੋ ਵਿੱਚ ਬਿਠਾ ਕੇ ਰਸਤੇ ਵਿੱਚ ਬੰਦੂਕ ਦੀ ਨੋਕ ‘ਤੇ ਲੁੱਟ ਲੈਂਦੇ ਸਨ।ਇਸ ਤੋਂ ਇਲਾਵਾ ਇਹ ਦੋਸ਼ੀ ਵਾਹਨ ਚੋਰੀ ਵੀ ਕਰਦੇ ਸਨ। ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਖਿਡੌਣਾ ਪਿਸਤੌਲ, ਇਕ ਆਟੋ, ਦੋ ਐਕਟਿਵਾ ਅਤੇ 3 ਸਾਈਕਲ ਵੀ ਬਰਾਮਦ ਕੀਤੇ ਹਨ।