ਕੌਂਸਲਰ ਨੂੰ ਸੁਹੰ ਚੁਕਾਉਣ ਤੋਂ ਬਾਅਦ ਹੋਵੇਗਾ ਐਲਾਨ
ਦਿ ਸਿਟੀ ਹੈਡਲਾਈਨਸ
ਲੁਧਿਆਣਾ, 17 ਜਨਵਰੀ
ਲੁਧਿਆਣਾ ਨੂੰ 20 ਜਨਵਰੀ ਸੋਮਵਾਰ ਨੂੰ ਪਹਿਲੀ ਮਹਿਲਾ ਮੇਅਰ ਮਿਲੇਗੀ। ਜਿਸਦੇ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੋਮਵਾਰ ਨੂੰ ਗੁਰੂ ਨਾਨਕ ਭਵਨ ਵਿੱਚ ਪਹਿਲਾਂ ਕੌਂਸਲਰ ਨੂੰ ਦਾ ਸੁਹੰ ਚੁੱਕ ਸਮਾਗਮ ਹੋਵੇਗਾ ਤੇ ਉਸ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਏਗੀ। ਲਿਫ਼ਾਫੇ ਵਿੱਚੋਂ ਮੇਅਰ ਦਾ ਨਾਂ ਨਿਕਲੇਗਾ, ਜਿਸਦੀ ਚਰਚਾ ਦਿੱਲੀ ਤੋਂ ਆਉਣ ਦੀ ਹੈ। ਮੇਅਰ ਦੀ ਦੌੜ ਵਿੱਚ ਨਿਧੀ ਗੁਪਤਾ ਤੇ ਪਿ੍ਰੰਸੀਪਲ ਇੰਦਰਜੀਤ ਕੌਰ ਦਾ ਨਾਂ ਸਭ ਤੋਂ ਮੋਹਰੇ ਚੱਲ ਰਿਹਾ ਹੈ।
ਸ਼ਹਿਰ ਵਿੱਚ 95 ਵਾਰਡਾਂ ਦੇ ਲਈ 21 ਦਸੰਬਰ ਨੂੰ ਚੋਣ ਹੋਈ ਸੀ, ਜਿਸ ਵਿੱਚ ਸਭ ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਆਈਆਂ ਸਨ, ਪਰ ਉਹ ਮੇਅਰ ਦੇ ਬਹੁਮਤ ਲਈ ਪੂਰੀਆਂ ਨਹੀਂ ਸੀ। ਹੁਣ ਆਮ ਆਦਮੀ ਪਾਰਟੀ ਨੇ ਜੋੜ ਤੋੜ ਕਰ ਮੇਅਰ ਦੇ ਲਈ ਬਹੁਮਤ ਇਕੱਠਾ ਕਰ ਲਿਆ ਹੈ। 19 ਜਨਵਰੀ ਐਤਵਾਰ ਨੂੰ ਵਿਧਾਇਕ ਗੁਰਪ੍ਰੀਤ ਗੋਗੀ ਦੇ ਅੰਤਿਮ ਅਰਦਾਸ ਤੋਂ ਬਾਅਦ ਸੋਮਵਾਰ 20 ਜਨਵਰੀ ਨੂੰ ਕੌਂਸਲਰਾਂ ਦਾ ਸੁਹੰ ਚੁੱਕ ਸਮਾਗਮ ਤੇ ਮੇਅਰ ਦਾ ਐਲਾਨ ਹੋਵੇਗਾ। ਇਸ ਸਮਾਗਮ ਡਵੀਜ਼ਨਲ ਕਮਿਸ਼ਨਰ ਪਟਿਆਲਾ ਦੀ ਦੇਖਰੇਖ ਵਿੱਚ ਹੋਵੇਗਾ। ਇਸਦੇ ਲਈ ਨਗਰ ਨਿਗਮ ਕਮਿਸ਼ਨਰ ਅੱਦਿਤਿਆ ਡੇਚਲਵਾਲ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।