ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਕੜਾਕੇ ਦੀ ਗਰਮੀ ਕਾਰਣ ਅੱਗ ਲੱਗ ਗਈ। ਹਸਪਤਾਲ ਦੀ ਚਾਰਦੀਵਾਰੀ ‘ਚ ਘਾਹ-ਫੂਸ ਨੂੰ ਅੱਗ ਲੱਗ ਗਈ ਅਤੇ ਹਸਪਤਾਲ ਦੇ ਅੰਦਰ ਤੱਕ ਪਹੁੰਚਣ ਦਾ ਡਰ ਬਣਿਆ ਹੋਇਆ ਹੈ। ਹਸਪਤਾਲ ਦੇ ਕਰਮਚਾਰੀਆਂ ਨੇ ਤੁਰੰਤ ਇਕੱਠੇ ਹੋ ਕੇ ਅੱਗ ‘ਤੇ ਕਾਬੂ ਪਾਇਆ। ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।
ਦੱਸ ਦਈਏ ਕਿ ਸਿਵਲ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਜਦੋਂ ਗੱਡੀ ਹਸਪਤਾਲ ਪਹੁੰਚੀ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਪਾਰਕਿੰਗ ਵਿੱਚ ਗਲਤ ਪਾਰਕਿੰਗ ਹੋਣ ਕਾਰਨ ਜਾਮ ਲੱਗ ਗਈ। 15 ਤੋਂ 20 ਮਿੰਟ ਤੱਕ ਰਸਤਾ ਨਹੀਂ ਲੱਭ ਸਕਿਆ। ਜਿਸ ਕਾਰਨ ਹਸਪਤਾਲ ਦੇ ਕਰਮਚਾਰੀਆਂ ਨੇ ਖੁਦ ਹੀ ਹੌਂਸਲਾ ਦਿਖਾਇਆ। ਪਾਈਪ ਲਗਾ ਕੇ ਅਤੇ ਬਾਲਟੀਆਂ ਨਾਲ ਪਾਣੀ ਭਰ ਕੇ ਅੱਗ ‘ਤੇ ਕਾਬੂ ਪਾਇਆ ਗਿਆ।