ਦਿ ਸਿਟੀ ਹੈਡਲਾਈਨ
ਲੁਧਿਆਣਾ, 8 ਦਸੰਬਰ
ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਪੌਸ਼ ਇਲਾਕੇ ਸਥਿਤ Centr Green ਸੈਂਟਰਾ ਗਰੀਨ ਪੌਸ਼ ਕਲੋਨੀ ਵਿੱਚ ਬੀਤੀ ਦੇਰ ਰਾਤ ਲੋਕਾਂ ਨੇ ਤੇਂਦੂਆ ਦੇਖਿਆ, ਜਿਸ ਤੋਂ ਬਾਅਦ ਸੈਂਟਰਾ ਗਰੀਨ ਫਲੈਟਾਂ ਵਿੱਚ ਰਹਿਣ ਵਾਲਿਆਂ ਨੂੰ ਸੁਸਾਇਟੀ ਵੱਲੋਂ ਐਮਰਜੈਂਸੀ ਅਲਰਟ ਜਾਰੀ ਕਰ ਦਿੱਤਾ ਗਿਆ। ਸੁਰੱਖਿਆ ਮੁਲਾਜ਼ਮਾਂ ਨੇ ਇਹ ਜਾਣਕਾਰੀ ਪੁਲੀਸ ਤੇ ਜੰਗਲਾਤ ਮਹਿਕਮੇ ਨੂੰ ਦਿੱਤੀ ਹੈ। ਨਾਲ ਹੀ ਲੋਕਾਂ ਨੂੰ ਹਾਲੇ ਪਾਰਕਿੰਗ ਏਰੀਆ ਵਿੱਚ ਜਾਣ ਤੋਂ ਮਨ੍ਹਾਂ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਸੁਸਾਇਟੀ ਦੇ ਮੁਲਾਜ਼ਮਾਂ ਨੇ ਸੀਸੀਟੀਵੀ ਕੈਮਰੇ ਵਿੱਚ ਇੱਕ ਤੇਂਦੂਏ ਨੂੰ ਕੰਧ ਟੱਪਦੇ ਦੇਖਿਆ। ਜੋ ਦੇਰ ਰਾਤ ਦੀ ਫੁਟੇਜ਼ ਹੈ। ਜਿਸ ਤੋਂ ਬਾਅਦ ਪੂਰੀ ਸੂਸਾਇਟੀ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਹਾਲੇ ਪੁਲੀਸ ਮੁਲਾਜ਼ਮ ਵੀ ਮੌਕੇ ’ਤੇ ਪੁੱਜ ਗਏ। ਹਾਲਾਂਕਿ, ਤੇਂਦੂਏ ਦੀ ਫੁਟੇਜ਼ ਕੰਧ ਟੱਪ ਕੇ ਖੇਤਾਂ ਵੱਲ ਜਾਣ ਦੀ ਹੈ। ਇਸ ਕਰਕੇ ਕੋਈ ਖ਼ਤਰਾ ਨਹੀਂ ਹੈ। ਪਰ ਐਮਰਜੈਂਸੀ ਅਲਰਟ ਤੋਂ ਬਾਅਦ ਪੂਰੀ ਸੁਸਾਇਟੀ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਲੋਕ ਡਰਦੇ ਆਪਣੇ ਫਲੈਟਾਂ ਵਿੱਚ ਬਾਹਰ ਨਹੀਂ ਆ ਰਹੇ ਹਨ। ਸੁਸਾਇਟੀ ਦੇ ਸਕੱਤਰ ਮੋਹਿੰਦਰ ਨੇ ਦੱਸਿਆ ਕਿ ਪੁਲੀਸ ਤੇ ਜੰਗਲਾਤ ਮਹਿਕਮੇ ਦੇ ਲੋਕ ਲਗਾਤਾਰ ਉਸਨੂੰ ਲੱਭ ਰਹੇ ਹਨ।