ਲੁਧਿਆਣਾ ਸਥਿਤ ਦਮੋਰੀਆ ਪੁਲ ਨੂੰ ਬੰਦ ਕਰਨ ਲਈ ਰੇਲਵੇ ਨੇ ਐਤਵਾਰ ਨੂੰ ਨਵੀਂ ਤਰੀਕ ਦਾ ਐਲਾਨ ਕੀਤਾ ਹੈ। ਇਹ ਤੀਜੀ ਵਾਰ ਹੈ ਜਦੋਂ ਪੁਲ ਨੂੰ ਬੰਦ ਕਰਨ ਦੀ ਤਰੀਕ ਬਦਲੀ ਹੈ। 24 ਨਵੰਬਰ ਨੂੰ ਰੇਲਵੇ ਵੱਲੋਂ ਦਮੋਰੀਆ ਪੁਲ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਹੁਣ ਇਸ ਨੂੰ 1 ਦਸੰਬਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਟ੍ਰੈਫਿਕ ਪੁਲੀਸ ਵੱਲੋਂ 24 ਨਵੰਬਰ ਨੂੰ ਦਮੋਰੀਆ ਪੁਲ ਨੂੰ ਬੰਦ ਕਰਨ ਅਤੇ ਟ੍ਰੈਫਿਕ ਨੂੰ ਡਾਇਵਰਸ਼ਨ ਕਰਨ ਸਬੰਧੀ ਰੋਡ ਮੈਪ ਜਾਰੀ ਕੀਤਾ ਗਿਆ ਹੈ। ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਦੱਸ ਦੇਈਏ ਕਿ ਦਮੋਰੀਆ ਪੁਲ ਨੂੰ 90 ਦਿਨਾਂ ਲਈ ਬੰਦ ਰੱਖਿਆ ਜਾਣਾ ਹੈ। ਪਹਿਲਾਂ ਰੇਲਵੇ ਵੱਲੋਂ 20 ਨਵੰਬਰ ਦੀ ਤਰੀਕ ਦਿੱਤੀ ਗਈ ਸੀ, ਜਿਸ ਤੋਂ ਬਾਅਦ ਰੇਲਵੇ ਨੇ ਇਸ ਨੂੰ ਬਦਲ ਕੇ 24 ਨਵੰਬਰ ਕਰ ਦਿੱਤਾ ਅਤੇ ਹੁਣ ਇਹ ਤਰੀਕ 1 ਦਸੰਬਰ ਰੱਖੀ ਗਈ ਹੈ। ਰੇਲਵੇ ਵੱਲੋਂ ਨਵੀਂ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਲੁਧਿਆਣਾ ਵਿੱਚ ਵੀ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ।
ਏਸੀਪੀ ਟਰੈਫਿਕ ਜਤਿਨ ਬਾਂਸਲ ਨੇ ਦੱਸਿਆ ਕਿ ਦਮੋਰੀਆ ਪੁਲ ਹੁਣ 1 ਦਸੰਬਰ ਤੋਂ ਬੰਦ ਕਰ ਦਿੱਤਾ ਜਾਵੇਗਾ। ਸਾਡੇ ਵੱਲੋਂ ਆਮ ਲੋਕਾਂ ਲਈ ਰੋਡ ਮੈਪ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ, ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।