ਦਿ ਸਿਟੀ ਹੈੱਡਲਾਈਨ
ਲੁਧਿਆਣਾ, 30 ਅਪ੍ਰੈਲ
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਅੱਜ ਤੜਕੇ ਲੀਕ ਹੋਈ ਗੈਸ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਅਤੇ 4 ਲੋਕ ਵੱਖ ਵੱਖ ਹਸਪਤਾਲ ਵਿੱਚ ਜ਼ੇਰੇਇਲਾਜ ਹਨ। ਇਹ ਪੁਸ਼ਟੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਗੈਸ ਕਿਸੇ ਫੈਕਟਰੀ ਵਿੱਚੋਂ ਨਹੀਂ ਬਲਕਿ ਕਿਸੇ ਦੁਕਾਨ ਜਾਂ ਫਿਰ ਸੀਵਰੇਜ਼ ਵਿੱਚੋਂ ਲੀਕ ਹੋਈ ਲਗਦੀ ਹੈ। ਜਿਸਦੀ ਪ੍ਰਸ਼ਾਸਨ ਜਾਂਚ ਕਰ ਰਿਹਾ ਹੈ। ਮੌਕੇ ’ਤੇ ਹਾਲੇ ਵੀ ਪੁਲਿਸ ਤੇ ਐਨਡੀਆਰਐਫ਼ ਦੀਆਂ ਟੀਮਾਂ ਬਚਾਅ ਕਾਰਜ਼ ਕਰ ਰਹੀਆਂ ਹਨ। ਮੌਕੇ ’ਤੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਗੁਰਪ੍ਰੀਤ ਗੋਗੀ, ਵਿਧਾਇਕ ਗਿਆਸਪੁਰਾ ਵੀ ਪੁੱਜੇ। ਜਿਨ੍ਹਾਂ ਨੇ ਅਫ਼ਸਰਾਂ ਕੋਲੋਂ ਬਚਾਅ ਕਾਰਜ਼ ਦਾ ਜਾਇਜ਼ਾ ਲਿਆ। ਆਸਪਾਸ ਦੇ ਸਾਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸੀਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਿਹਾ ਜਾ ਰਿਹਾ ਹੈ ਕਿ ਇੱਥੇ ਇੱਕ ਕਰਿਆਨਾ ਦੀ ਦੁਕਾਨ ਵਿੱਚੋਂ ਗੈੱਸ ਲੀਕ ਹੋਈ ਹੈ। ਜਿਥੇ ਆਏ ਲੋਕ ਹੀ ਬੇਹੋਸ਼ ਹੋਏ ਸਨ। ਪਰ ਨਾਲ ਹੀ ਸੀਵਰੇਜ਼ ਵਿੱਚੋਂ ਗੈਸ ਲੀਕ ਹੋਣ ਦੀ ਗੱਲ ਵੀ ਆਖੀ ਜਾ ਰਹਾ ਹੈ। ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਨੇ ਦੱਸਿਆ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੀਵਰੇਜ਼ ਦੇ ਵਿੱਚੋਂ ਸੈਂਪਲ ਲਿੱਤੇ ਗਏ ਹਨ ਕਿ ਕਿਤੇ ਕਿਸੇ ਨੇ ਸੀਵਰੇਜ਼ ਵਿੱਚ ਕੋਈ ਕੈਮਿਕਲ ਨਾ ਪਾਇਆ ਹੋਵੇ, ਉਸ ਕਰਕੇ ਗੈਸ ਲੀਕ ਨਾ ਹੋਈ ਹੋਵੇ। ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।