Sunday, December 22, 2024
spot_img

ਲੁਧਿਆਣਾ ਦੇ ਇਸ ਹੋਟਲ ਮਾਲਕ ਤੇ ਪੁਲੀਸ ਨੇ ਕੀਤਾ ਮਾਮਲਾ ਦਰਜ, ਜਾਣੋ ਵਜ੍ਹਾ !

Must read

ਲੁਧਿਆਣਾ ਦੇ ਹੋਟਲ ਘਈ ਦੇ ਮਾਲਕ ਚਮਨ ਲਾਲ ਘਈ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਚਮਨ ਲਾਲ ‘ਤੇ ਆਪਣੀ ਭਤੀਜੀ ਨਾਲ ਬਦਸਲੂਕੀ, ਕੁੱਟਮਾਰ ਅਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹਨ। ਇਸ ਮਾਮਲੇ ‘ਚ ਪੁਲੀਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਪੀੜਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 10 ਅਕਤੂਬਰ ਨੂੰ ਉਸ ਦੇ ਤਾਏ ਚਮਨ ਲਾਲ ਨੇ ਉਸ ਨੂੰ ਸਿਵਲ ਕੇਸ ਵਿੱਚ ਗਵਾਹੀ ਦੇਣ ਲਈ ਅਦਾਲਤ ਵਿੱਚ ਬੁਲਾਇਆ ਸੀ। ਕੇਸ ਦੀ ਤਰੀਕ ਤੈਅ ਹੋਣ ਤੋਂ ਬਾਅਦ ਚਮਨ ਲਾਲ ਉਸ ਨੂੰ ਘਰ ਛੱਡਣ ਦੇ ਬਹਾਨੇ ਹੋਟਲ ਘਈ ਨੇੜੇ ਰੇਲਵੇ ਸਟੇਸ਼ਨ ਲੈ ਗਿਆ। ਪੀੜਤਾ ਨੇ ਦੋਸ਼ ਲਾਇਆ ਕਿ ਚਮਨ ਲਾਲ ਨੇ ਦਫ਼ਤਰ ਵਿੱਚ ਉਸ ਨਾਲ ਝਗੜਾ ਕੀਤਾ ਸੀ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ ਲੜਾਈ ਤੋਂ ਬਾਅਦ ਨੇ ਆਪਣੇ ਦਫ਼ਤਰ ਵਿੱਚ ਹੀ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਦੇ ਨਾਲ ਹੀ ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਦੇ ਐਸਐਚਓ ਗਗਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article