ਲੁਧਿਆਣਾ, 25 ਅਗਸਤ : ਹੌਜ਼ਰੀ ਕਾਰੋਬਾਰੀ ਸਾਜਨ ਮਲਹੋਤਰਾ ਦੋ ਦਿਨ ਪਹਿਲਾਂ ਗਣੇਸ਼ ਨਗਰ ਸਥਿਤ ਆਪਣੀ ਫੈਕਟਰੀ ਤੋਂ ਕਾਰੀਗਰਾਂ ਨੂੰ ਛੁੱਟੀ ਕਰਵਾਉਣ ਲਈ ਸਵੇਰੇ ਘਰੋਂ ਤੋਂ ਗਿਆ ਸੀ, ਪਰ ਵਾਪਿਸ ਘਰ ਆਉਣ ਤੇ ਪਰਿਵਾਰ ਵਲੋਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲੀਸ ਨੇ ਕਾਰੋਬਾਰੀ ਦੀ ਭਾਲ ਸ਼ੁਰੂ ਕੀਤੀ। ਜੋ 48 ਘੰਟਿਆਂ ਤੋਂ ਲਾਪਤਾ ਬੀਤੀ ਰਾਤ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਰਿਵਾਰ ਵਾਲਿਆਂ ਨੂੰ ਮਿਲ ਗਿਆ। ਪਰਿਵਾਰ ਵਲੋਂ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ।
ਕਾਰੋਬਾਰੀ ਫਿਲਹਾਲ ਕੁਝ ਵੀ ਕਹਿਣ ਜਾਂ ਦੱਸਣ ਦੀ ਸਥਿਤੀ ਵਿਚ ਨਹੀਂ ਸੀ। ਪਰਿਵਾਰ ਨੂੰ ਉਸ ਤੋਂ ਅੰਬਾਲਾ ਦੀ ਟਿਕਟ ਮਿਲੀ ਹੈ। ਉਹ 2 ਦਿਨ ਕਿਨ੍ਹਾਂ ਹਾਲਾਤਾਂ ‘ਚ ਰਿਹਾ, ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ। ਉਸ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਪਰਿਵਾਰ ਉਸ ਤੋਂ ਪੁੱਛਗਿੱਛ ਕਰੇਗਾ। ਇੱਥੇ ਦਸ ਦੇਈਏ ਕਿ ਸਾਜਨ ਦੋ ਦਿਨ ਪਹਿਲਾਂ ਗਣੇਸ਼ ਨਗਰ ਸਥਿਤ ਆਪਣੀ ਫੈਕਟਰੀ ਤੋਂ ਕਾਰੀਗਰਾਂ ਨੂੰ ਛੁੱਟੀ ਕਰਵਾਉਣ ਲਈ ਸਵੇਰੇ ਘਰੋਂ ਗਿਆ ਸੀ। ਜਦੋਂ ਉਹ ਘਰ ਨਾ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ। ਪਰਿਵਾਰਕ ਮੈਂਬਰਾਂ ਨੂੰ ਕੁਝ ਸ਼ੱਕੀ ਨੰਬਰ ਵੀ ਮਿਲੇ ਹਨ। ਕੁਝ ਲੋਕਾਂ ਨੇ ਉਸ ਨੂੰ ਸ਼ਹਿਰ ਦੇ ਸ਼ੇਰਪੁਰ, ਸਮਰਾਲਾ ਚੌਕ ਅਤੇ ਟਰਾਂਸਪੋਰਟ ਨਗਰ ਆਦਿ ਇਲਾਕਿਆਂ ਵਿਚ ਵੀ ਦੇਖਿਆ ਸੀ। ਦੇਰ ਰਾਤ ਤੱਕ ਪਰਿਵਾਰ ਦੇ 4 ਤੋਂ 5 ਮੈਂਬਰ ਰੇਲਵੇ ਸਟੇਸ਼ਨ ‘ਤੇ ਉਸ ਦੀ ਭਾਲ ਕਰਦੇ ਰਹੇ। ਫਿਰ ਅਚਾਨਕ ਉਸ ਨੂੰ ਪਲੇਟਫਾਰਮ ‘ਤੇ ਬੈਠਾ ਦੇਖਿਆ ਗਿਆ। ਪਰਿਵਾਰਕ ਮੈਂਬਰਾਂ ਨੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਹੈ।