Monday, September 16, 2024
spot_img

ਲੁਧਿਆਣਾ : ਤੇਜ਼ ਰਫ਼ਤਾਰ ਕਾਰ ਪੁਲ਼ ਤੋਂ ਡਿੱਗੀ ਹੇਠਾਂ; ਇੱਕ ਦੀ ਮੌ.ਤ, 4 ਜ਼ਖ਼ਮੀ

Must read

ਲੁਧਿਆਣਾ : ਜਗਰਾਉਂ ਵਿੱਚ ਗੋਬਿੰਦ ਕਲੋਨੀ ‘ਤੇ ਰਾਜਾ ਢਾਬਾ ਦੇ ਸਾਹਮਣੇ ਦਰਦਨਾਕ ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦਕਿ 4 ਜ਼ਖਮੀ ਹੋ ਗਏ। ਇਹ ਹਾਦਸਾ ਰਾਤ ਕਰੀਬ 12.30 ਵਜੇ ਵਾਪਰਿਆ। ਇੱਕ ਤੇਜ਼ ਰਫਤਾਰ ਕਾਰ ਕਰੀਬ 25 ਫੁੱਟ ਉੱਚੇ ਪੁਲ ਤੋਂ ਹੇਠਾਂ ਡਿੱਗ ਗਈ। ਕਾਰ ਵਿੱਚ 5 ਨੌਜਵਾਨ ਸਵਾਰ ਸਨ।

ਦੱਸ ਦਈਏ ਗੱਡੀ ‘ਚ ਸਵਾਰ ਨੌਜਵਾਨ ਲੁਧਿਆਣਾ ਤੋਂ ਜਗਰਾਉਂ ਆ ਰਹੇ ਸਨ। ਗੱਡੀ ਦੀ ਰਫ਼ਤਾਰ ਤੇਜ਼ ਕਾਰਨ ਕਾਰ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਨਾਲ ਜਾ ਟਕਰਾਈ ਅਤੇ ਫਿਰ ਪੁਲ ਤੋਂ ਹੇਠਾਂ ਡਿੱਗ ਗਈ। ਕਾਰ ‘ਚ ਸਵਾਰ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਚਾਰ ਦੋਸਤ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article