ਦੇਰ ਰਾਤ ਗੱਡੀ ਵਿੱਚ ਘੁਮਾਉਂਦੇ ਰਹੇ ਅਗਵਾ ਕਰਨ ਵਾਲੇ
ਦਿ ਸਿਟੀ ਹੈਡਲਾਈਨ
ਲੁਧਿਆਣਾ, 18 ਨਵੰਬਰ
ਸਮਾਰਟ ਸਿਟੀ ਲੁਧਿਆਣਾ ’ਚ ਦੇਰ ਰਾਤ ਹੌਜ਼ਰੀ ਕਾਰੋਬਾਰੀ ਨੂੰ ਉਸ ਦੀ ਫੈਕਟਰੀ ਦੇ ਬਾਹਰੋਂ ਅਣਪਛਾਤੇ ਲੁਟੇਰਿਆਂ ਨੇ ਵਪਾਰੀ ਨੂੰ ਉਸਦੀ ਕਾਰ ਵਿੱਚ ਹੀ ਅਗਵਾ ਕਰ ਲਿਆ। ਪੂਰੀ ਰਾਤ ਮੁਲਜ਼ਮ ਉਸਨੂੰ ਸ਼ਹਿਰ ਵਿੱਚ ਘੁਮਾਉਂਦੇ ਰਹੇ ਤੇ ਪਰਿਵਾਰ ਵਾਲਿਆਂ ਕੋਲੋਂ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਮੁਲਜ਼ਮਾਂ ਨੂੰ ਪਤਾ ਲੱਗਾ ਕਿ ਪੁਲੀਸ ਨੇ ਉਨ੍ਹਾਂ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਹੈ ਤਾਂ ਉਨ੍ਹਾਂ ਨੇ ਵਪਾਰੀ ਨੂੰ ਗੋ.ਲ.ੀ ਮਾਰ ਕੇ ਸੜਕ ਦੇ ਵਿਚਕਾਰ ਸੁੱਟ ਦਿੱਤਾ। ਰੱਬ ਦਾ ਸ਼ੁੱਕਰ ਇਹ ਰਿਹਾ ਕਿ ਗੋਲੀ ਵਪਾਰੀ ਦੇ ਪੱਟ ਵਿੱਚ ਲੱਗੀ। ਫੱਟੜ ਵਪਾਰੀ ਸੰਭਵ ਜੈਨ ਨੂੰ ਸ਼ਹਿਰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਕਾਰੋਬਾਰੀ ਸੰਭਵ ਜੈਨ ਆਪਣੀ ਕਾਰ ਵਿੱਚ ਬੈਠ ਕੇ ਘਰ ਜਾ ਰਿਹਾ ਸੀ। ਇਸ ਦੌਰਾਨ ਬਾਈਕ ਸਵਾਰ ਕਰੀਬ 4 ਤੋਂ 5 ਵਿਅਕਤੀਆਂ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਦੋਂ ਕਾਰੋਬਾਰੀ ਬਾਹਰ ਆਇਆ ਤਾਂ ਮੁਲਜ਼ਮਾਂ ਨੇ ਉਸਨੂੰ ਘੇਰਾ ਪੈ ਲਿਆ ਤੇ ਪਿਸਤੌਲ ਦੀ ਨੌਕ ’ਤੇ ਉਸਨੂੰ ਉਸਦੀ ਕਾਰ ਵਿੱਚ ਹੀ ਅਗਵਾ ਕਰ ਲਿਆ।
ਮੁਲਜ਼ਮ ਕਾਰੋਬਾਰੀ ਨੂੰ ਅਗਵਾ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੈ ਘੁੰਮਦੇ ਰਹੇ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ। ਮੁਲਜ਼ਮ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਪਹਿਲਾਂ ਹੀ ਵਪਾਰੀ ਦੀ ਪਤਨੀ ’ਤੇ ਨਜ਼ਰ ਰੱਖਣ ਲਈ ਆਪਣੇ ਸਾਥੀਆਂ ਨੂੰ ਉਸ ਦੇ ਘਰ ਦੇ ਆਲੇ-ਦੁਆਲੇ ਤਾਇਨਾਤ ਕਰ ਦਿੱਤਾ ਸੀ।
ਡਰੇ ਹੋਏ ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਜਾਲ ਵਿਛਾਉਣ ਦੀ ਸੂਚਨਾ ਤੁਰੰਤ ਮੁਲਜ਼ਮਾਂ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਕੇ ਸੜਕ ’ਤੇ ਸੁੱਟ ਦਿੱਤਾ। ਏਸੀਪੀ ਸੁਮਿਤ ਸੂਦ ਨੇ ਦੱਸਿਆ ਕਿ ਪੁਲੀਸ ਨੇ ਵੱਖ ਵੱਖ ਤਰੀਕਿਆਂ ਦੇ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਏਗਾ।