ਲੁਧਿਆਣਾ, 1 ਜੁਲਾਈ : ਥਾਣਾ ਡਿਵੀਜ਼ਨ ਨੰਬਰ ਚਾਰ ਦੇ ਇਲਾਕਾ ਭਾਈ ਮੰਨਾ ਸਿੰਘ ਨਗਰ ਵਿਖੇ ਉਸ ਸਮੇਂ ਹਾਈ ਵੋਲਟੇਜ ਡਰਾਮਾ ਹੋਇਆ, ਜਦੋਂ ਦੁਪਿਹਰ ਨੂੰ ਘਰੇਲੂ ਵਿਵਾਦ ਦੇ ਚਲਦਿਆਂ ਇੱਕ ਔਰਤ ਆਪਣੇ ਬੇਟੇ ਨੂੰ ਲੈਕੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਈ। ਸੁਚਨ ਮਿਲਦੇ ਹੀ ਪੁਲਿਸ ਨੇ ਔਰਤ ਤੇ ਉਸਦੇ ਬੱਚੇ ਨੂੰ ਟੈਂਕੀ ਤੋਂ ਉਤਾਰ ਕੇ ਪੁਲਿਸ ਨਾਲ ਲੈ ਗਈ।
ਜਾਣਕਾਰੀ ਦੇ ਅਨੁਸਾਰ ਅੱਜ ਚਾਂਦ ਸਿਨੇਮੇ ਦੇ ਨਜਦੀਕ ਭਾਈ ਮੰਨਾ ਸਿੰਘ ਨਗਰ ਵਿਖੇ ਦੁਪਹਿਰ ਕਰੀਬ ਤਿੰਨ ਵਜੇ ਇੱਕ ਔਰਤ ਆਪਣੇ ਬੇਟੇ ਨੂੰ ਲੈਕੇ ਟੈਂਕੀ ਤੇ ਚੜ੍ਹ ਗਈ। ਇਲਾਕਾ ਨਿਵਾਸੀਆਂ ਨੇ ਇਸ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਇੰਸਪਕਟਰ ਹਰਸ਼ਪਾਲ ਸਿੰਘ ਪੁਲਿਸ ਪਾਰਟੀ ਨੂੰ ਲੈਕੇ ਮੌਕੇ ਤੇ ਪਹੁੰਚ ਕੇ ਮਾਂ ਪੁੱਤ ਨੂੰ ਸਮਝਾਉਣ ਤੋਂ ਬਾਅਦ ਔਰਤ ਤੇ ਉਸ ਦੇ ਪੁੱਤਰ ਨੂੰ ਥੱਲ੍ਹੇ ਉਤਾਰ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਉਹਨਾਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਸ ਤੋਂ ਬਾਅਦ ਹੀ ਪੁੱਛ ਗਿੱਛ ਕੀਤੀ ਜਾਵੇਗੀ, ਕਿ ਉਹ ਕਿਹੜੇ ਹਾਲਤਾਂ ਵਿੱਚ ਟੈਂਕੀ ਤੇ ਚੜੇ ਸੀ।
ਇਸ ਦੌਰਾਨ ਮੌਕੇ ‘ਤੇ ਪਹੁੰਚੇ ਔਰਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਔਰਤ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਰੇਸ਼ਾਨ ਸੀ ਅਤੇ ਫਿਰ ਪਰਿਵਾਰ ‘ਚ ਜਾਇਦਾਦ ਦੇ ਝਗੜੇ ਨੇ ਔਰਤ ਨੂੰ ਹੋਰ ਵੀ ਪ੍ਰੇਸ਼ਾਨ ਕਰ ਦਿੱਤਾ ਸੀ। ਕੁਝ ਲੋਕ ਇਹ ਵੀ ਗਿਲਾ ਕਰ ਰਹੇ ਸਨ ਕਿ ਔਰਤ ਦਾ ਸਾਬਕਾ ਕੌਂਸਲਰ ਨਾਲ ਕੋਈ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।