ਲੁਧਿਆਣਾ, 29 ਜੂਨ : ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਿੱਚ ਨਕਲੀ ਆਂਡਿਆਂ ਨੂੰ ਚਰਚਾਵਾਂ ਚੱਲ ਰਹੀਆਂ ਸਨ, ਪਰ ਨਕਲੀ ਆਂਡਿਆਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ। ਇਹ ਚਰਚਾਵਾਂ ਅੱਜ ਉਸ ਸਮੇਂ ਹਕੀਕਤ ਵਿੱਚ ਬਦਲ ਜਦੋਂ ਬੱਸ ਸਟੈਂਡ ਦੇ ਨਜਦੀਕ ਨਕਲੀ ਦੇਸੀ ਆਂਡਿਆਂ ਨੂੰ ਲੈਕੇ ਲੁਧਿਆਣਾ ‘ਚ ਹੰਗਾਮਾ ਹੋ ਗਿਆ ਹੈ।
ਗਾਹਕ ਨੇ ਦਸਿਆ ਕਿ ਜਦੋਂ ਉਸਨੇ ਦੁਕਾਨ ਤੋਂ ਅੰਡੇ ਲੈਕੇ ਘਰ ਵਿੱਚ ਉਬਾਲੇ ਤਾਂ ਉਹ ਰਬੜ ਵਾਂਗ ਲੱਗਦੇ ਸੀ। ਗਾਹਕ ਨੇ ਤੁਰੰਤ ਦੁਕਾਨਦਾਰ ਨੂੰ ਆਂਡੇ ਖਰਾਬ ਹੋਣ ਦੀ ਸ਼ਿਕਾਇਤ ਕੀਤੀ।
ਪਹਿਲਾਂ ਤਾਂ ਦੁਕਾਨਦਾਰ ਨੇ ਆਂਡੇ ਖਰਾਬ ਹੋਣ ਦੀ ਗੱਲ ਨਹੀਂ ਮੰਨੀ ਪਰ ਜਦੋਂ ਵਿਰੋਧ ਵਧਿਆ ਤਾਂ ਉਸ ਨੇ ਆਂਡਿਆਂ ਦੇ ਪੈਸੇ ਵਾਪਸ ਕਰਨ ਦੀ ਗੱਲ ਸ਼ੁਰੂ ਕਰ ਦਿੱਤੀ। ਪਰ ਗਾਹਕ ਨੇ ਦੁਕਾਨਦਾਰ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕਰ ਦਿੱਤੀ। ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਦੁਕਾਨ ‘ਤੇ ਛਾਪਾ ਮਾਰ ਕੇ ਆਂਡਿਆਂ ਦੇ ਸੈਂਪਲ ਲਏ।
ਜਾਣਕਾਰੀ ਦਿੰਦੇ ਹੋਏ ਗਾਹਕ ਨੀਰਜ ਨੇ ਦੱਸਿਆ ਕਿ ਉਸ ਦੇ ਭਤੀਜੇ ਨੇ 3 ਦਿਨ ਪਹਿਲਾਂ ਜ਼ੋਨ ਫੂਡ ਤੋਂ ਆਂਡੇ ਖਰੀਦੇ ਸਨ। ਦੁਕਾਨਦਾਰ ਨੇ ਇਨ੍ਹਾਂ ਨੂੰ ਲੋਕਲ ਅੰਡੇ ਬਣਾ ਕੇ ਵੇਚ ਦਿੱਤਾ। ਜਦੋਂ ਆਂਡਿਆਂ ਨੂੰ ਉਬਾਲਿਆ, ਛਿੱਲ ਕੇ ਖਾਧਾ ਗਿਆ ਤਾਂ ਉਹ ਰਬੜੀ ਬਣ ਗਏ। ਜਦੋਂ ਖਿੱਚਿਆ ਗਿਆ ਤਾਂ ਅੰਡੇ ਲੰਬੇ ਹੋ ਗਏ। ਜਦੋਂ ਦੁਕਾਨ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਆਂਡੇ ਦਿਖਾਏ ਗਏ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਕੋਈ ਜਵਾਬ ਨਹੀਂ ਦਿੱਤਾ। ਦੁਕਾਨਦਾਰ ਅਤੇ ਉਸਦੇ ਕਰਮਚਾਰੀਆਂ ਦੇ ਸਾਹਮਣੇ ਇੱਕ ਆਂਡਾ ਛਿੱਲਿਆ ਗਿਆ ਅਤੇ ਉਹ ਵੀ ਰਬੜ ਦਾ ਬਣਿਆ ਪਾਇਆ ਗਿਆ।