Monday, September 16, 2024
spot_img

ਲੁਧਿਆਣਾ ‘ਚ ਭਾਜਪਾ ਨੇਤਾ ਦੇ ਖਿਲਾਫ਼ FIR ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਦੋਸ਼

Must read

ਲੁਧਿਆਣਾ ਵਿੱਚ ਇੱਕ ਭਾਜਪਾ ਨੇਤਾ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਹਾਲੇ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੁਲਿਸ ਉਸ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ। ਭਾਜਪਾ ਨੇਤਾ ਜਤਿੰਦਰ ਗੋਰਾਇਣ ‘ਤੇ ਈਸਾਈ ਧਰਮ ਵਿਰੁੱਧ ਗਲਤ ਸ਼ਬਦਾਵਲੀ ਵਰਤਣ ਦਾ ਦੋਸ਼ ਹੈ। 

ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਮੈਂ ਈਸਾਈ ਧਰਮ ਨਾਲ ਸਬੰਧਤ ਹਾਂ। ਉਸ ਨੇ ਰਾਜੂ ਕਲੋਨੀ ਵਿੱਚ 350 ਵਰਗ ਗਜ਼ ਦੀ ਥਾਂ ’ਤੇ ਚਰਚ ਬਣਾਇਆ ਹੈ। 1 ਮਾਰਚ ਨੂੰ ਉਹ ਅਤੇ ਰਾਹੁਲ ਕੁਮਾਰ ਚਰਚ ਵਿਚ ਮੌਜੂਦ ਸਨ। ਇੱਕ ਚਿੱਟੇ ਰੰਗ ਦੀ ਕਾਰ ਚਰਚ ਦੇ ਬਾਹਰ ਆ ਕੇ ਰੁਕੀ। ਉਸ ਕਾਰ ਵਿੱਚ ਮੁਲਜ਼ਮ ਜਤਿੰਦਰ ਗੋਰਾਇਣ ਆਪਣੇ ਸਾਥੀਆਂ ਨਾਲ ਸੀ।

ਮੁਲਜ਼ਮਾਂ ਨੇ ਈਸਾਈ ਧਰਮ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮ ਮੈਨੂੰ ਲੋਕੇਸ਼ ਨਾਂ ਦੇ ਵਿਅਕਤੀ ਦੇ ਘਰ ਖਿੱਚ ਕੇ ਲੈ ਗਏ। ਉਥੇ ਮੁਲਜ਼ਮ ਨੇ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਜਦੋਂ ਰਾਹੁਲ ਕੁਮਾਰ ਹਮਲਾਵਰਾਂ ਤੋਂ ਮੈਨੂੰ ਛੁਡਾਉਣ ਲਈ ਆਇਆ ਤਾਂ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਰੌਲਾ ਸੁਣ ਕੇ ਚਰਚ ਦੀਆਂ ਔਰਤਾਂ ਨੇ ਮੈਨੂੰ ਹਮਲਾਵਰਾਂ ਤੋਂ ਛੁਡਵਾਇਆ।

ਇਸ ਮਾਮਲੇ ਦੀ ਜਾਂਚ ਏਐਸਆਈ ਭਜਨ ਲਾਲ ਕਰ ਰਹੇ ਹਨ। ਪੁਲਿਸ ਨੇ ਇੱਕ ਡੀਵੀਆਰ ਵੀ ਬਰਾਮਦ ਕੀਤਾ ਹੈ। ਜਮਾਲਪੁਰ ਥਾਣਾ ਡਿਵੀਜ਼ਨ ਦੀ ਪੁਲਿਸ ਨੇ ਮੁਲਜ਼ਮ ਜਤਿੰਦਰ ਗੋਰਾਇਣ, ਲੋਕੇਸ਼, ਲਕੇਸ਼ ਦੇ ਭਰਾ, ਲੱਕੀ, ਧੀ, ਪਤਨੀ, ਮਾਂ ਸਮੇਤ 4 ਤੋਂ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article