ਦਿ ਸਿਟੀ ਹੈੱਡਲਾਈਨ
ਲੁਧਿਆਣਾ, 27 ਜੁਲਾਈ
ਸ਼ਹਿਰ ਦੇ ਫਿਰੋਜ਼ਪੁਰ ਰੋਡ ’ਤੇ ਇੱਕ ਤੇਜ਼ ਰਫ਼ਤਾਰ ਬੱਸ ਨੇ ਐਕਟਿਵਾ ਸਵਾਰ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਬਜ਼ੁਰਗ ਸੜਕ ’ਤੇ ਡਿੱਗ ਗਿਆ। ਬੱਸ ਚਾਲਕ ਨੇ ਬ੍ਰੇਕ ਨਹੀਂ ਲਗਾਈ, ਜਿਸ ਕਾਰਨ ਉਹ ਬਜ਼ੁਰਗ ਵਿਅਕਤੀ ਨੂੰ ਐਕਟਿਵਾ ਸਮੇਤ ਕਰੀਬ 15 ਫੁੱਟ ਤੱਕ ਘਸੀਟਦਾ ਹੋਇਆ ਮੁੱਖ ਸੜਕ ’ਤੇ ਲੈ ਗਿਆ। ਮ੍ਰਿਤਕ ਦੇ ਪਛਾਣ ਨਾਂ ਚਰਨਜੀਤ (71) ਹੈ।
ਹਾਦਸੇ ਤੋਂ ਬਾਅਦ ਲੱਗ ਗਿਆ ਟਰੈਫਿਕ ਜਾਮ
ਹਾਦਸੇ ਤੋਂ ਬਾਅਦ ਬੱਸ ਚਾਲਕ ਨੇ ਕੁਝ ਦੂਰ ਜਾ ਕੇ ਗੱਡੀ ਨੂੰ ਰੋਕ ਲਿਆ। ਫਿਰੋਜ਼ਪੁਰ ਰੋਡ ’ਤੇ ਉਸ ਸਮੇਂ ਕਾਫ਼ੀ ਲੰਮਾ ਜਾਮ ਲੱਗ ਗਿਆ ਜਦੋਂ ਸਵਾਰੀਆਂ ਨਾਲ ਭਰੀ ਬੱਸ ਸੜਕ ਦੇ ਵਿਚਕਾਰ ਰੁਕ ਗਈ। ਲੋਕਾਂ ਨੇ ਬੱਸ ਨੂੰ ਘੇਰ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਸਰਾਭਾ ਨਗਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੁਰਦਾਘਰ ’ਚ ਰਖਵਾਇਆ। ਥਾਣਾ ਸਰਾਭਾ ਨਗਰ ਦੇ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਦੇ ਵਾਰਸਾਂ ਨੂੰ ਸੜਕ ਹਾਦਸੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।