ਲੁਧਿਆਣਾ ‘ਚ ਸ਼ਿਵ ਸੈਨਾ ਨੇਤਾਵਾਂ ਦੇ ਘਰਾਂ ‘ਤੇ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੌ ਬਾਅਦ ਹੁਣ ਪੁਲਿਸ ਪਰਦੇ ਦੇ ਪਿੱਛੇ ਲੁਕੇ ਮੁਲਜ਼ਮਾਂ ਤੱਕ ਪਹੁੰਚ ਕਰਨ ਲਈ ਇਹ ਟੈਸਟ ਕਰਵਾਉਣ ਜਾ ਰਹੀ ਹੈ। ਪੁਲੀਸ ਅੱਜ ਫੜੇ ਗਏ ਮੁਲਜ਼ਮਾਂ ਦੀ ਆਵਾਜ਼ ਦਾ ਟੈਸਟ ਕਰਵਾਏਗੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਮੁਲਜ਼ਮਾਂ ਦੇ ਪਿੱਛੇ ਹੋਰ ਕੌਣ ਹੈ।
ਜਾਣਕਾਰੀ ਦੇ ਅਨੁਸਾਰ ਲੁਧਿਆਣਾ ਪੁਲਿਸ ‘ਚ ਸ਼ਿਵ ਸੈਨਾ ਨੇਤਾਵਾਂ ਦੇ ਘਰਾਂ ‘ਤੇ ਪੈਟਰੋਲ ਬੰਬਾਂ ਨਾਲ ਹਮਲਾ ਦੇ ਮਾਮਲੇ ਵਿਚ ਹਰ ਪਹਿਲੂ ਤੇ ਕੰਮ ਕਰ ਰਹੀ ਹੈ। ਗ੍ਰਿਫਤਾਰ ਕੀਤੇ ਚਾਰੇ ਮੁਲਜ਼ਮਾਂ ਦੀਆਂ ਆਵਾਜ਼ਾਂ ਦੀ ਜਾਂਚ ਕਰੇਗੀ, ਜਿਸ ਤੋਂ ਪਤਾ ਲੱਗ ਸਕੇ ਕਿ ਸ਼ਿਵ ਸੈਨਾ ਨੇਤਾ ਯੋਗੇਸ਼ ਬਖਸ਼ੀ ਅਤੇ ਹਰਕੀਰਤ ਸਿੰਘ ਖੁਰਾਣਾ ਨੂੰ ਵਟਸਐਪ ‘ਤੇ ਮਿਲੇ ਧਮਕੀ ਭਰੇ ਵਾਇਸ ਮੈਸੇਜ ਇਨ੍ਹਾਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਹਨ ਜਾਂ ਨਹੀਂ। ਸ਼ਿਵ ਸੈਨਾ ਦੇ ਨੇਤਾਵਾਂ ਨੂੰ ਧਮਕੀ ਭਰੇ ਮੈਸੇਜ ਮੰਗਵਾਏ ਗਏ ਹਨ ਤਾਂ ਜੋ ਉਨ੍ਹਾਂ ਦੀ ਆਵਾਜ਼ ਦੇ ਨਮੂਨਿਆਂ ਨਾਲ ਜਾਂਚ ਕਰ ਸਕੇ। ਪੁਲਿਸ ਨੇ ਅਦਾਲਤ ਤੋਂ ਇਨ੍ਹਾਂ ਚਾਰ ਮੁਲਜ਼ਮਾਂ ਦਾ 7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਵੱਲੋਂ ਨਵਾਂਸ਼ਹਿਰ ਵਿੱਚ ਛਾਪੇਮਾਰੀ ਕਰਨ ਤੋਂ ਪਹਿਲਾਂ ਹੀ ਅਪਰਾਧੀ ਲਵਪ੍ਰੀਤ ਸਾਧੂ ਦੇ ਭੇਸ ਵਿੱਚ ਫਰਾਰ ਹੋ ਗਿਆ ਸੀ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਦੋ ਮੋਬਾਈਲ ਫ਼ੋਨਾਂ ਨੂੰ ਵੀ ਜਾਂਚ ਲਈ ਲੈਬ ਵਿੱਚ ਭੇਜੇ ਜਾ ਰਹੇ ਹਨ। ਪੁਲਿਸ ਸ਼ਿਵ ਸੈਨਾ ਨੇਤਾਵਾਂ ਅਤੇ ਗ੍ਰਿਫਤਾਰ ਮੁਲਜ਼ਮਾਂ ਦੇ ਸੋਸ਼ਲ ਖਾਤਿਆਂ ਦੀ ਵੀ ਜਾਂਚ ਕਰੇਗੀ ਤਾਂ ਜੋ ਇਹ ਪਤਾ ਗੱਲ ਸਕੇ ਕਿ ਮੁਲਜ਼ਮਾਂ ਨੇ ਇਨ੍ਹਾਂ ਮੋਬਾਈਲ ਫੋਨਾਂ ‘ਤੇ ਕਿੰਨੀ ਵਾਰ ਪਾਕਿਸਤਾਨ ਤੋਂ ਕਾਲਾਂ ਆਈਆਂ ਹਨ ਅਤੇ ਸ਼ਿਵ ਸੈਨਾ ਆਗੂਆਂ ਦੀ ਰੇਕੀ ਕਿਸ ਦਿਨ ਹੋਈ ਹੈ। ਪੁਲੀਸ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਵਿੱਚ ਲੱਗੀ ਹੋਈ ਹੈ ਕਿ ਹੋਰ ਕਿਹੜੇ-ਕਿਹੜੇ ਨੇਤਾਵਾਂ ਨੂੰ ਮੁਲਜ਼ਮਾਂ ਵੱਲੋਂ ਕਿਸ ਕਿਸ ਨੂੰ ਨਿਸ਼ਾਨਾ ਬਣਾਇਆ ਗਿਆ।